ਚੰਡੀਗੜ੍ਹ :ਰਾਇਲ ਚੈਲੰਜਰਸ ਬੰਗਲੌਰ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਮੁਕਾਬਲਾ ਖੇਡਿਆ ਗਿਆ ਹੈ। ਬੰਗਲੌਰ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਚੁਣੀ ਅਤੇ ਸਨਰਾਈਜ਼ਰਸ ਹੈਦਰਾਬਾਦ ਦੀ ਪਾਰੀ ਦੀ ਸ਼ੁਰੂਆਤ ਅਭਿਸ਼ੇਕ ਸ਼ਰਮਾ ਨੇ ਕੀਤੀ। ਸਨਰਾਈਜ਼ਰਸ ਹੈਦਰਾਬਾਦ ਲਈ ਰਾਹੁਲ ਤ੍ਰਿਪਾਠੀ ਓਪਨਿੰਗ ਕਰਨ ਲਈ ਮੈਦਾਨ 'ਤੇ ਆਏ। ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਮੁਹੰਮਦ ਸਿਰਾਜ ਨੇ ਪਹਿਲਾ ਓਵਰ ਸੁੱਟਿਆ। 4 ਓਵਰਾਂ ਬਾਅਦ ਸਕੋਰ 27 ਸੀ।
ਇਸ ਤਰ੍ਹਾਂ ਖੇਡੀ ਆਰਸੀਬੀ : ਆਰਸੀਬੀ ਦੇ ਸਪਿੰਨਰ ਮਾਈਕਲ ਬ੍ਰੇਸਵੇਲ ਨੇ 5ਵੇਂ ਓਵਰ ਦੀ ਪਹਿਲੀ ਗੇਂਦ 'ਤੇ ਅਭਿਸ਼ੇਕ ਤ੍ਰਿਪਾਠੀ (11) ਨੂੰ ਮਹੀਪਾਲ ਲੋਮਰਰ ਹੱਥੋਂ ਕੈਚ ਕਰਵਾਇਆ। ਫਿਰ ਤੀਜੀ ਗੇਂਦ 'ਤੇ ਬ੍ਰੇਸਵੈੱਲ ਨੇ 15 ਦੌੜਾਂ ਦੇ ਨਿੱਜੀ ਸਕੋਰ 'ਤੇ ਰਾਹੁਲ ਤ੍ਰਿਪਾਠੀ ਨੂੰ ਹਰਸ਼ਲ ਪਟੇਲ ਹੱਥੋਂ ਕੈਚ ਆਊਟ ਕਰਵਾ ਦਿੱਤਾ। ਸਨਰਾਈਜ਼ਰਸ ਹੈਦਰਾਬਾਦ ਦੀ ਦੂਜੀ ਵਿਕਟ 13ਵੇਂ ਓਵਰ 'ਚ ਡਿੱਗੀ। ਆਰਸੀਬੀ ਦੇ ਸਪਿਨਰ ਸ਼ਾਹਬਾਜ਼ ਅਹਿਮਦ ਨੇ 18 ਦੌੜਾਂ ਦੇ ਨਿੱਜੀ ਸਕੋਰ 'ਤੇ 13ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਏਡੇਨ ਮਾਰਖਮ ਨੂੰ ਕਲੀਨ ਬੋਲਡ ਕਰ ਦਿੱਤਾ। ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵੱਡੇ ਸਕੋਰ ਵੱਲ ਵਧ ਰਹੀ ਸੀ। 15 ਓਵਰਾਂ ਦੇ ਅੰਤ 'ਤੇ ਹੈਨਰਿਕ ਕਲਾਸੇਨ (73) ਅਤੇ ਹੈਰੀ ਬਰੂਕ (14) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ। ਦੋਵੇਂ ਬੱਲੇਬਾਜ਼ ਤੂਫਾਨੀ ਬੱਲੇਬਾਜ਼ੀ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਨੇ ਹੇਨਰਿਕ ਕਲਾਸੇਨ ਦੀ 104 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ। ਆਰਸੀਬੀ ਵੱਲੋਂ ਮਾਈਕਲ ਬ੍ਰੇਸਵੇਲ ਨੇ 2, ਸ਼ਾਹਬਾਜ਼ ਅਹਿਮਦ-ਹਰਸ਼ਲ ਪਟੇਲ ਅਤੇ ਮੁਹੰਮਦ ਸਿਰਾਜ ਨੇ 1-1 ਵਿਕਟਾਂ ਲਈਆਂ। 187 ਦੌੜਾਂ ਦਾ ਪਿੱਛਾ ਕਰਨ ਉੱਤਰੀ ਬੰਗਲੌਰ ਦੀ ਟੀਮ ਦੀ ਸ਼ੁਰੂਆਤ ਚੰਗੀ ਰਹੀ। 5ਵੇਂ ਓਵਰ ਤੱਕ 56 ਦੌੜਾਂ ਬਣਾ ਲਈਆਂ ਸਨ। ਰਾਇਲ ਚੈਲੰਜਰਜ਼ ਬੰਗਲੌਰ ਦਾ ਸਕੋਰ 10 ਓਵਰਾਂ ਤੋਂ ਬਾਅਦ (95/0) ਰਾਇਲ ਚੈਲੰਜਰਜ਼ ਦੇ ਸਲਾਮੀ ਬੱਲੇਬਾਜ਼ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਨ।
10 ਓਵਰਾਂ ਦੇ ਅੰਤ 'ਤੇ ਫਾਫ ਡੁਪਲੇਸਿਸ (46) ਅਤੇ ਵਿਰਾਟ ਕੋਹਲੀ (47) ਦੌੜਾਂ ਬਣਾ ਕੇ ਕ੍ਰੀਜ਼ 'ਤੇ ਰਹੇ। ਆਰਸੀਬੀ ਨੂੰ ਹੁਣ ਮੈਚ ਜਿੱਤਣ ਲਈ 60 ਗੇਂਦਾਂ ਵਿੱਚ 92 ਦੌੜਾਂ ਦੀ ਲੋੜ ਸੀ। 15 ਓਵਰਾਂ ਤੋਂ ਬਾਅਦ ਰਾਇਲ ਚੈਲੰਜਰਜ਼ ਬੰਗਲੌਰ ਦਾ ਸਕੋਰ (150/0) ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਆਪਣੇ ਟੀਚੇ ਵੱਲ ਬੜੀ ਆਸਾਨੀ ਨਾਲ ਵਧ ਰਹੀ ਸੀ। 15 ਓਵਰਾਂ ਦੇ ਅੰਤ 'ਤੇ ਵਿਰਾਟ ਕੋਹਲੀ (81) ਅਤੇ ਫਾਫ ਡੁਪਲੇਸਿਸ (63) ਦੌੜਾਂ ਬਣਾਉਣ ਤੋਂ ਬਾਅਦ ਮੈਦਾਨ 'ਤੇ ਮੌਜੂਦ ਸਨ। ਆਰਐਸਬੀ ਨੂੰ ਹੁਣ ਮੈਚ ਜਿੱਤਣ ਲਈ 30 ਗੇਂਦਾਂ ਵਿੱਚ ਸਿਰਫ਼ 38 ਦੌੜਾਂ ਦੀ ਲੋੜ ਸੀ।
- LSG Vs KKR : LSG ਟੀਮ 'ਚ ਜੈਦੇਵ ਉਨਾਦਕਟ ਦੀ ਜਗ੍ਹਾ ਸੂਰਯਾਂਸ਼ ਸ਼ੈਡਗੇ ਸ਼ਾਮਿਲ
- SRH vs RCB :IPL 2023 ਦੇ 65ਵੇਂ ਮੈਚ ਤੋਂ ਪਹਿਲਾਂ ਹੈਦਰਾਬਾਦ 'ਚ ਫੈਂਨਜ਼ ਨੇ ਲਗਾਏ ਵਿਰਾਟ ਕੋਹਲੀ ਦੇ ਪੋਸਟਰ
- IPL 2023 : ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਹਾਰ ਲਈ ਪ੍ਰਾਰਥਨਾ ਕਰ ਰਹੇ CSK-LSG-MI ਦੇ ਖਿਡਾਰੀ !
ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਡੈਸ਼ਿੰਗ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 62 ਗੇਂਦਾਂ 'ਚ 12 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਵਿਰਾਟ ਨੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਪਰ ਅਗਲੀ ਗੇਂਦ 'ਤੇ ਛੱਕਾ ਲਗਾਉਣ ਦੀ ਪ੍ਰਕਿਰਿਆ 'ਚ ਉਹ 100 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ।