ਨਵੀਂ ਦਿੱਲੀ :ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਤਿਰੂਵਨੰਤਪੁਰਮ 'ਚ ਖੇਡਿਆ ਗਿਆ। ਭਾਰਤ ਨੇ ਸ਼੍ਰੀਲੰਕਾ ਨੂੰ 317 ਦੌੜਾਂ ਨਾਲ ਹਰਾ ਕੇ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ। ਵਿਰਾਟ ਕੋਹਲੀ (ਅਜੇਤੂ 166), ਸ਼ੁਭਮਨ ਗਿੱਲ (116) ਅਤੇ ਮੁਹੰਮਦ ਸਿਰਾਜ (32 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਤੀਜੇ ਅਤੇ ਆਖਰੀ ਮੈਚ ਵਿੱਚ ਇਤਿਹਾਸ ਰਚ ਦਿੱਤਾ ਹੈ।
ਇਹ ਵੀ ਪੜੋ:ਹਾਕੀ ਵਿਸ਼ਵ ਕੱਪ: ਚਿਲੀ ਵਿਸ਼ਵ ਕੱਪ ਵਿੱਚ ਕਰੇਗਾ ਡੈਬਿਊ, ਡਿਫੈਂਡਿੰਗ ਚੈਂਪੀਅਨ ਬੈਲਜੀਅਮ ਦਾ ਸਾਹਮਣਾ ਦੱਖਣੀ ਕੋਰੀਆ ਨਾਲ
ਨਿਊਜ਼ੀਲੈਂਡ ਦੇ ਨਾਂ ਸੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ:ਦੱਸ ਦਈਏ ਕਿ ਇਸ ਤੋਂ ਪਹਿਲਾਂ ਵਨਡੇ 'ਚ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਂ ਸੀ। ਨਿਊਜ਼ੀਲੈਂਡ ਨੇ 2008 ਵਿੱਚ ਆਇਰਲੈਂਡ ਨੂੰ 290 ਦੌੜਾਂ ਨਾਲ ਹਰਾਇਆ ਸੀ। ਹੁਣ ਭਾਰਤ ਵਨਡੇ ਵਿੱਚ 300 ਤੋਂ ਵੱਧ ਦੌੜਾਂ ਨਾਲ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
73 ਦੌੜਾਂ 'ਤੇ ਢੇਰ ਹੋਈ ਸ਼੍ਰੀਲੰਕਾ ਦੀ ਟੀਮ: ਭਾਰਤੀ ਟੀਮ ਦੀਆਂ 390 ਦੌੜਾਂ ਦੇ ਜਵਾਬ 'ਚ ਸ਼੍ਰੀਲੰਕਾ ਦੀ ਪੂਰੀ ਟੀਮ 22 ਓਵਰਾਂ 'ਚ 73 ਦੌੜਾਂ 'ਤੇ ਢੇਰ ਹੋ ਗਈ। ਨੁਵਾਨਿਡੂ ਫਰਨਾਂਡੋ (19) ਅਤੇ ਕਾਸੁਨ ਰਜਿਥਾ (13) ਨੇ ਉਨ੍ਹਾਂ ਦੀ ਤਰਫੋਂ ਸਭ ਤੋਂ ਵੱਧ ਦੌੜਾਂ ਬਣਾਈਆਂ। ਧੀਮੀ ਪਿੱਚ 'ਤੇ ਕੋਹਲੀ 110 ਗੇਂਦਾਂ 'ਤੇ 166 ਦੌੜਾਂ ਬਣਾ ਕੇ ਅਜੇਤੂ ਰਹੇ, ਜੋ ਸ਼੍ਰੀਲੰਕਾ ਖਿਲਾਫ ਉਨ੍ਹਾਂ ਦਾ ਦਸਵਾਂ ਸੈਂਕੜਾ ਹੈ।
ਜਿਵੇਂ ਹੀ ਟੀਮ ਇੰਡੀਆ ਨੇ ਸ਼੍ਰੀਲੰਕਾ ਦਾ 10ਵਾਂ ਵਿਕਟ ਸੁੱਟਿਆ ਤਾਂ ਸੋਸ਼ਲ ਮੀਡੀਆ 'ਤੇ ਇਸ ਜਿੱਤ ਦਾ ਜਸ਼ਨ ਸ਼ੁਰੂ ਹੋ ਗਿਆ। ਜੈ ਸ਼ਾਹ, ਵਸੀਮ ਜਾਫਰ, ਯੁਜਵੇਂਦਰ ਚਾਹਲ, ਵੀਵੀਐਸ ਲਕਸ਼ਮਣ ਨੇ ਟਵੀਟ ਕਰਕੇ ਟੀਮ ਇੰਡੀਆ ਨੂੰ ਵਧਾਈ ਦਿੱਤੀ।
ਮੁਹੰਮਦ ਸਿਰਾਜ ਨੇ ਆਪਣੀ ਮਾਰੂ ਗੇਂਦਬਾਜ਼ੀ ਨਾਲ ਸ਼੍ਰੀਲੰਕਾ ਟੀਮ ਦਾ ਲੱਕ ਤੋੜ ਦਿੱਤਾ। ਉਹਨਾਂ ਨੇ ਦਸ ਓਵਰਾਂ ਵਿੱਚ 32 ਦੌੜਾਂ ਦੇ 4 ਵਿਕਟਾਂ ਲਈਆਂ ਜੋ ਕਿ ਕਰੀਅਰ ਦੇ ਸਰਵੋਤਮ ਅੰਕੜੇ ਹਨ, ਜਦੋਂ ਕਿ ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਨੇ ਭਾਰਤ ਦੀ ਵੱਡੀ ਜਿੱਤ ਵਿੱਚ ਕ੍ਰਮਵਾਰ 2/20 ਅਤੇ 2/16 ਲਏ।
ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ ਕਲੀਨ ਸਵੀਪ ਕਰ ਦਿੱਤਾ ਕਿਉਂਕਿ ਪਾਵਰਪਲੇ 'ਚ ਅੱਧੀ ਟੀਮ 39 ਦੌੜਾਂ 'ਤੇ ਪੈਵੇਲੀਅਨ ਪਰਤ ਗਈ। ਇਸ ਦੌਰਾਨ ਅਵਿਸ਼ਕਾ ਫਰਨਾਂਡੋ (1), ਕੁਸਲ ਮੈਂਡਿਸ (4), ਚਰਿਤ ਅਸਲੰਕਾ (1), ਨੁਵਾਨਿਡੂ ਫਰਨਾਂਡੋ (19) ਅਤੇ ਵਾਨਿੰਦੂ ਹਸਾਰੰਗਾ (1) ਜਲਦੀ ਆਊਟ ਹੋ ਗਏ। ਸ਼੍ਰੀਲੰਕਾ ਦੀ ਟੀਮ ਮੱਧ ਓਵਰਾਂ ਵਿੱਚ ਵੀ ਆਪਣੀਆਂ ਵਿਕਟਾਂ ਗੁਆਉਂਦੀ ਰਹੀ। 12ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਸਿਰਾਜ ਨੇ ਚਮਿਕਾ ਕਰੁਣਾਰਤਨੇ (1) ਨੂੰ ਰਨ ਆਊਟ ਕੀਤਾ। ਇਸ ਤੋਂ ਬਾਅਦ ਕੁਲਦੀਪ ਨੇ ਕਪਤਾਨ ਦਾਸੁਨ ਸ਼ਨਾਕਾ (11) ਨੂੰ ਆਪਣਾ ਸ਼ਿਕਾਰ ਬਣਾਇਆ। ਸ਼੍ਰੀਲੰਕਾ ਨੇ 15 ਓਵਰਾਂ 'ਚ 50 ਦੌੜਾਂ 'ਤੇ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ ਸਨ। ਸ਼ਮੀ ਨੇ ਡੁਨਿਤ ਵੇਲਸ (3) ਨੂੰ ਆਊਟ ਕਰਕੇ ਆਪਣਾ ਦੂਜਾ ਵਿਕਟ ਹਾਸਲ ਕੀਤਾ।
22 ਓਵਰਾਂ 'ਚ ਕੁਲਦੀਪ ਨੇ ਲਾਹਿਰੂ ਕੁਮਾਰਾ (9) ਨੂੰ ਬੋਲਡ ਕਰ ਕੇ ਸ਼੍ਰੀਲੰਕਾ ਨੂੰ 73 ਦੌੜਾਂ 'ਤੇ ਨੌਵਾਂ ਝਟਕਾ ਦਿੱਤਾ, ਜਿਸ ਦੀ ਬਦੌਲਤ ਭਾਰਤ ਨੇ ਇਹ ਮੈਚ 317 ਦੌੜਾਂ ਨਾਲ ਜਿੱਤ ਲਿਆ। ਰਜਿਥਾ 13 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਦੇ ਨਾਲ ਹੀ ਏਸ਼ੇਨ ਬਾਂਦਾਰਾ ਸੱਟ ਕਾਰਨ ਬੱਲੇਬਾਜ਼ੀ ਲਈ ਨਹੀਂ ਆ ਸਕਿਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰ ਲਿਆ ਹੈ।
ਇਹ ਵੀ ਪੜੋ:Weather Update: ਪੰਜਾਬ ਵਿੱਚ ਠੰਢ ਦਾ ਨਵਾਂ ਦੌਰ, ਸ਼ਿਮਲੇ ਵਾਂਗ ਪੈਣ ਲੱਗੀ ਬਰਫ਼ !