ਪੰਜਾਬ

punjab

ETV Bharat / sports

'ਮੈਨ ਇਨ ਬਲੂ' ਵਿਸ਼ਵ ਕੱਪ 'ਚ ਨਵੇਂ ਰੰਗਾਂ 'ਚ ਰੰਗੀ ਆਵੇਗੀ ਨਜ਼ਰ

ਆਈ.ਸੀ.ਸੀ. ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਚ ਭਾਰਤੀ ਟੀਮ ਦਾ ਜਰਸੀ ਵਿਵਾਦ ਸੁਲਝਦਾ ਨਜ਼ਰ ਆ ਰਿਹਾ ਹੈ। ਬੀਸੀਸੀਆਈ ਦੀ ਆਫੀਸ਼ਿਅਲ ਕਿੱਟ ਸਪਾਂਸਰ ਨਾਈਕੀ ਨੇ ਨਵੀਂ ਜਰਸੀ ਜਾਰੀ ਕਰ ਦਿੱਤੀ।

ਫ਼ੋਟੋ

By

Published : Jun 29, 2019, 2:20 AM IST

ਨਵੀਂ ਦਿੱਲੀ: ਆਈ.ਸੀ.ਸੀ. ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਚ ਭਾਰਤੀ ਟੀਮ ਦਾ ਬਹੁਚਰਚਿਤ ਜਰਸੀ ਵਿਵਾਦ ਤੋਂ ਪਰਦਾ ਉੱਠਦਾ ਨਜ਼ਰ ਆ ਰਿਹਾ ਹੈ। ਲੰਮੇਂ ਸਮੇ ਤੋਂ ਭਾਰਤੀ ਟੀਮ ਦੀ ਨਵੀਂ ਜਰਸੀ ਨੂੰ ਲੈ ਕੇ ਚਰਚਾ ਚੱਲ ਰਹੀ ਸੀ। ਆਖ਼ਰਕਾਰ ਲੰਮੇਂ ਵਿਵਾਦਾਂ ਤੋਂ ਬਾਅਦ ਅੱਜ ਬੀਸੀਸੀਆਈ ਦੀ ਆਫੀਸ਼ਿਅਲ ਕਿੱਟ ਸਪਾਂਸਰ ਨਾਈਕੀ ਨੇ ਨਵੀਂ ਜਰਸੀ ਜਾਰੀ ਕਰ ਦਿੱਤੀ।
ਨਵੀਂ ਜਰਸੀ ਦਾ ਜ਼ਿਆਦਾਤਰ ਹਿੱਸਾ ਸੰਤਰੇ ਰੰਗੀ ਹੈ। ਜਰਸੀ ਦਾ ਪਿਛਲਾ ਹਿੱਸਾ ਤਾਂ ਪੂਰੀ ਤਰ੍ਹਾਂ ਇਸੇ ਰੰਗ ਨਾਲ ਰੰਗਿਆ ਹੈ। ਅੱਗੇ ਦਾ ਹਿੱਸਾ ਗੁੜੇ ਨੀਲੇ ਰੰਗ ਦਾ ਹੈ। ਇਸ ਜਰਸੀ ਵਿੱਚ ਜੋ ਨੀਲੇ ਰੰਗ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਪਿਛਲੀ ਜਰਸੀ ਤੋਂ ਵੱਖਰਾ ਹੈ ਅਤੇ ਗੁੜੇ ਨੀਲੇ ਰੰਗ ਦਾ ਹੈ। ਇਸ 'ਤੇ ਵੀ ਟੀਮ ਇੰਡੀਆ ਨਾਰੰਗੀ ਰੰਗ ਨਾਲ ਲਿਖਿਆ ਗਿਆ ਹੈ। ਇਹ ਜਰਸੀ ਪਿਛਲੀ ਜਰਸੀ ਤੋਂ ਹਲਕੀ ਦੱਸੀ ਜਾ ਰਹੀ ਹੈ। ਟੀਮ ਇੰਡੀਆ ਅਗਲੇ ਮੁਕਾਬਲੇ ਵਿੱਚ ਨਵੀਂ ਜਰਸੀ ਵਿੱਚ ਨਜ਼ਰ ਆਵੇਗੀ।

ABOUT THE AUTHOR

...view details