ਪੰਜਾਬ

punjab

ICC U19 ਵਰਲਡ ਕੱਪ: ਚਾਰ ਵਾਰ ਚੈਂਪੀਅਨ ਰਹਿ ਚੁੱਕਿਆ ਭਾਰਤ ਫਿਰ ਤੋਂ ਮਜ਼ਬੂਤ ਦਾਅਵੇਦਾਰਾਂ 'ਚ ਸ਼ਾਮਲ

By

Published : Jan 17, 2020, 8:11 PM IST

ਅੰਡਰ-19 ਵਿਸ਼ਵ ਕੱਪ ਦਾ ਆਗਾਜ਼ ਦੱਖਣੀ ਅਫਰੀਕਾ ਵਿੱਚ ਬੜੇ ਧੂਮਧਾਮ ਨਾਲ ਹੋ ਗਿਆ ਹੈ। ਇਸ ਮੁਕਾਬਲੇ ਵਿੱਚ ਤਕਰੀਬਨ 16 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

icc under 19 world cup
ਫ਼ੋਟੋ

ਨਵੀਂ ਦਿੱਲੀ: ਦੁਨੀਆ ਭਰ ਦੇ ਨੌਜਵਾਨ ਕ੍ਰਿਕੇਟਰਾਂ ਵਿੱਚ ਹੋਣ ਵਾਲੇ ਕ੍ਰਿਕੇਟ ਦੇ ਮੁਕਾਬਲੇ ਦੀ ਸ਼ੁਰੂਆਤ ਬੜੇ ਧੂਮਧਾਮ ਨਾਲ ਦੱਖਣੀ ਅਫਰੀਕਾ ਵਿੱਚ ਹੋ ਗਈ ਹੈ। 16 ਦੇਸ਼ਾਂ ਦੇ ਵਿੱਚ ਹੋਣ ਵਾਲੇ ਕ੍ਰਿਕੇਟ ਵਿਸ਼ਵ ਕੱਪ ਦੇ ਲਈ 19 ਸਾਲ ਤੋਂ ਘੱਟ ਉਮਰ ਦੇ ਖਿਡਾਰੀ ਆਪਣੇ-ਆਪਣੇ ਦੇਸ਼ਾਂ ਲਈ ਕੱਪ ਜਿੱਤਣ ਲਈ ਤਿਆਰ ਹਨ।

ਹੋਰ ਪੜ੍ਹੋ: INDvsAUS : ਦੂਜੇ ਵਨ-ਡੇ ਵਿੱਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਵਿੱਚ ਹੋ ਸਕਦੇ ਨੇ ਇਹ ਖਿਡਾਰੀ

ਭਾਰਤੀ ਟੀਮ ਸਭ ਤੋਂ ਸਫ਼ਲ
1998 ਵਿੱਚ ਸ਼ੁਰੂ ਹੋ ਕੇ ਦੋ ਸਾਲ ਦੇ ਅੰਤਰਾਲ 'ਚ ਹੋਣ ਵਾਲੇ ਇਸ ਵਿਸ਼ਵ ਕੱਪ ਦਾ 13ਵਾਂ ਸੀਜ਼ਨ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਸੀ। ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਸਭ ਤੋਂ ਜ਼ਿਆਦਾ ਸਫਲ ਰਹੀ ਹੈ ਤੇ ਹੁਣ ਤੱਕ ਚਾਰ ਵਾਰ ਖਿਤਾਬ 'ਤੇ ਕਬਜ਼ਾ ਕਰ ਚੁੱਕੀ ਹੈ। ਇਸ ਵਾਰ ਵੀ ਭਾਰਤੀ ਅੰਡਰ-19 ਟੀਮ ਨੂੰ ਕਾਫ਼ੀ ਮਜ਼ਬੂਤ ਦਆਵੇਦਾਰ ਮੰਨਿਆ ਜਾ ਰਿਹਾ ਹੈ।

ਜਾਪਾਨ ਤੇ ਨਾਈਜੀਰੀਆ ਨਵੀਆਂ ਟੀਮਾਂ
ਕ੍ਰਿਕੇਟ ਦੇ ਇਸ ਵੱਡੇ ਟੂਰਨਾਮੈਂਟ ਵਿੱਚ ਚਾਰ ਸ਼ਹਿਰਾਂ ਦੇ ਅੱਠ ਸਥਾਨਾਂ 'ਤੇ ਖੇਡਿਆ ਜਾਵੇਗਾ ਤੇ ਇਸ ਦੌਰਾਨ ਕੁਲ 48 ਮੁਕਾਬਲੇ ਖੇਡੇ ਜਾਣਗੇ। 22 ਸਾਲ ਬਾਅਦ ਦੱਖਣੀ ਅਫਰੀਕਾ ਪੂਰੇ ਮੁਕਾਬਲੇ ਦੀ ਮੇਜ਼ਬਾਨੀ ਕਰ ਰਿਹਾ ਹੈ। 16 ਟੀਮਾਂ ਦੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਤੇ ਇਸ ਵਾਰ ਜਾਪਾਨ ਤੇ ਨਾਈਜੀਰੀਆ ਵਰਗੀਆਂ ਦੋ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ABOUT THE AUTHOR

...view details