ਨਵੀਂ ਦਿੱਲੀ: ਜੌਨ ਰਾਈਟ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਧੋਨੀ ਭਾਰਤ ਦੇ ਮਹਾਨ ਕਪਤਾਨਾਂ ਵਿੱਚੋਂ ਇੱਕ ਹਨ। ਜੌਨ ਰਾਈਟ ਨੇ ਕਿਹਾ, "ਧੋਨੀ ਨੇ ਜਲਦੀ ਹੀ ਖੇਡ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਇਹ ਇੱਕ ਚੰਗੇ ਅਤੇ ਰਣਨੀਤਕ ਕਪਤਾਨ ਦੀਆਂ ਵਿਸ਼ੇਸ਼ਤਾਵਾਂ ਹਨ। ਉਹ ਸਪੱਸ਼ਟ ਤੌਰ 'ਤੇ ਭਾਰਤ ਦੇ ਮਹਾਨ ਕਪਤਾਨਾਂ ਵਿੱਚੋਂ ਇੱਕ ਹਨ ਉਹ ਭਾਰਤ ਦੇ ਲਈ ਸ਼ਾਨਦਾਰ ਰਹੇ ਹਨ। ਉਨ੍ਹਾਂ ਦੇ ਰਿਕਾਰਡ ਇਸ ਦੇ ਬਾਰੇ ਦੱਸਦੇ ਹਨ।"
ਧੋਨੀ ਨੇ ਭਾਰਤ ਦੇ ਲਈ 350 ਵਨਡੇ ਮੈਚ ਖੇਡੇ ਹਨ ਅਤੇ 200 ਵਨਡੇ ਮੈਚਾਂ ਵਿੱਚ ਟੀਮ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਦੀ ਸਫ਼ਲਤਾ 55 ਪ੍ਰਤੀਸ਼ਤ ਰਹੀ ਹੈ। ਉਹ ਟੀ -20 ਮੈਚਾਂ ਵਿੱਚ 98 ਵਾਰ ਦੇਸ਼ ਦੀ ਨੁਮਾਇੰਦਗੀ ਕਰ ਚੁੱਕਾ ਹਨ ਅਤੇ 72 ਮੈਚਾਂ ਵਿੱਚ ਟੀਮ ਦੀ ਕਮਾਨ ਸੰਭਾਲ ਚੁੱਕੇ ਹਨ। ਇੱਥੇ ਉਨ੍ਹਾਂ ਦੀ ਸਫ਼ਲਤਾ ਦਾ ਪ੍ਰਤੀਸ਼ਤ 58.33 ਰਿਹਾ ਹੈ। ਧੋਨੀ ਨੇ ਦੇਸ਼ ਦੇ ਲਈ 90 ਟੈਸਟ ਮੈਚ ਖੇਡੇ, ਜਿਨ੍ਹਾਂ ਵਿੱਚੋਂ 60 ਦੀ ਕਪਤਾਨੀ ਕੀਤੀ। ਇੱਥੇ ਉਹ 45 ਪ੍ਰਤੀਸ਼ਤ ਸਫ਼ਲ ਰਹੇ।