ਪੰਜਾਬ

punjab

ETV Bharat / sports

ਭਾਰਤ ਨੇ ਆਸਟਰੇਲੀਆ ਨਾਲ ਆਪਣਾ 100 ਵਾਂ ਟੈਸਟ ਯਾਦਗਾਰੀ ਬਣਾਇਆ - ਕਪਤਾਨ ਅਹਿੰਕੇ ਰਹਾਣੇ

ਭਾਰਤੀ ਕ੍ਰਿਕੇਟ ਟੀਮ ਨੇ ਆਸਟਰੇਲਿਆ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਉਨ੍ਹਾਂ ਨੇ ਇਹ ਜਿੱਤ ਕੈਪਟਨ ਕੋਹਲੀ ਦੀ ਗੈਰਹਾਜ਼ਰੀ 'ਚ ਹਾਸਿਲ ਕੀਤੀ ਹੈ।

ਭਾਰਤ ਨੇ ਆਸਟਰੇਲੀਆ ਨਾਲ ਆਪਣਾ 100 ਵਾਂ ਟੈਸਟ ਯਾਦਗਾਰੀ ਬਣਾਇਆ
ਭਾਰਤ ਨੇ ਆਸਟਰੇਲੀਆ ਨਾਲ ਆਪਣਾ 100 ਵਾਂ ਟੈਸਟ ਯਾਦਗਾਰੀ ਬਣਾਇਆ

By

Published : Dec 29, 2020, 3:09 PM IST

ਮੈਲਬਰਨ: ਭਾਰਤੀ ਕ੍ਰਿਕੇਟ ਟੀਮ ਨੇ ਦੂਜੇ ਟੈਸਟ ਮੈਚ 'ਚ ਇਤਿਹਾਮ ਰੱਚ ਦਿੱਤਾ ਹੈ। ਉਨ੍ਹਾਂ ਨੇ ਆਸਟਰੇਲੀਆ ਨੂੰ 8 ਵਿਕੇਟਾਂ ਦੇ ਨਾਲ ਹਰਾ ਕੇ ਜਿੱਤ ਦਾ ਸਹਿਰਾ ਬਣਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਚਾਂ ਦੀ ਲੜੀ 'ਚ 1-1 ਦੇ ਨਾਲ ਬਰਾਬਰੀ ਕਰ ਲਈ ਹੈ।

ਭਾਰਤ ਨੇ ਆਸਟਰੇਲੀਆ ਨਾਲ ਆਪਣਾ 100 ਵਾਂ ਟੈਸਟ ਯਾਦਗਾਰੀ ਬਣਾਇਆ

15.5 ਓਵਰਾਂ 'ਚ ਹਾਸਿਲ ਕੀਤਾ ਟੀਚਾ

ਮੈਚ ਦੇ ਚੌਥੇ ਦਿਨ ਆਸਟਰੇਲੀਆ ਦੀ ਦੂਜੀ ਪਾਰੀ 'ਚ 200 ਦੌੜ੍ਹਾਂ ਬਣਾਉਣ ਤੋਂ ਬਾਅਦ ਭਾਰਤ ਨੂੰ 70 ਦੌੜ੍ਹਾਂ ਬਣਾਉਣ ਦਾ ਟੀਚਾ ਮਿਲਿਆ ਜੋ ਉਨ੍ਹਾਂ ਨੇ 15.5 ਓਵਰਾਂ 'ਚ ਹੀ ਹਾਸਿਲ ਕਰ ਲਿਆ ਹੈ।

  • ਕਪਤਾਨ ਅਜਿੰਕਿਆ ਰਹਾਣੇ ਨੇ 112 ਦੌੜ੍ਹਾਂ ਬਣਾਈਆਂ ਤੇ ਉਨ੍ਹਾਂ ਨੂੰ 'ਮੈਨ ਆਫ ਦ ਮੈਚ' ਖਿਤਾਬ ਮਿਲਿਆ।
  • 70 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 19 ਸਕੋਰ ਤੇ ਦੋ ਵਿਕਟਾਂ ਗੁਆ ਦਿੱਤੀਆਂ।
  • ਸ਼ੁੱਭਮਨ ਗਿੱਲ਼ ਨੇ ਟੀਮ ਲਈ ਆਪਣੇ ਪਹਿਲੇ ਟੈਸਟ 'ਚ 35 ਦੌੜ੍ਹਾਂ ਬਣਾਈਆਂ।

ਕਪਤਾਨ ਕੋਹਲੀ ਤੋਂ ਬਿਨ੍ਹਾਂ ਦਰਜ ਕੀਤੀ ਜਿੱਤ

ਇਸ ਜਿੱਤ ਦੀ ਖ਼ਾਸ ਗੱਲ ਇਹ ਹੈ ਕਿ ਭਾਰਤੀ ਟੀਮ ਨੇ ਇਹ ਜਿੱਤ ਕਪਤਾਨ ਕੋਹਲੀ ਦੀ ਗੈਰਹਾਜ਼ਰੀ 'ਚ ਦਰਜ ਕੀਤੀ ਹੈ। ਇਸ ਟੈਸਟ ਮੈਚ 'ਚ ਸ਼ੁੱਭਮਨ ਗਿੱਲ ਤੇ ਸਿਰਾਜ ਨੇ ਆਪਣੇ ਟੈਸਟ ਮੈਚ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ।

ABOUT THE AUTHOR

...view details