ਪੰਜਾਬ

punjab

ETV Bharat / sports

ਸਾਬਕਾ ਭਾਰਤੀ ਸਪਿਨਰ ਨੇ ਪੁਜਾਰਾ ਦੀ ਕੀਤੀ ਤਾਰੀਫ਼, ਕਿਹਾ-ਮੈਂ ਉਸ ਨੂੰ ਕਦੇ ਵੀ ਆਪਣੀ ODI ਟੀਮ ਤੋਂ ਬਾਹਰ ਨਹੀਂ ਕਰਾਂਗਾ

ਭਾਰਤੀ ਟੈਸਟ ਕ੍ਰਿਕਟ ਟੀਮ ਦਾ ਥੰਮ੍ਹ ਮੰਨੇ ਜਾਂਦੇ ਖਿਡਾਰੀ ਚਿਤੇਸ਼ਵਰ ਪੁਜਾਰਾ ਨੇ ਆਪਣੇ ਇੱਕ ਦਿਨਾ ਮੈਚਾਂ ਦੀ ਸ਼ੁਰੂਆਤ ਸਾਲ 2013 ਵਿੱਚ ਕੀਤਾ ਸੀ।ਉਸ ਨੇ ਹੁਣ ਤੱਕ ਸਿਰਫ਼ ਪੰਜ ਇੱਕ ਦਿਨਾ ਮੈਚ ਖੇਡੇ ਹਨ। ਭਾਰਤੀ ਟੀਮ ਸਾਬਕਾ ਸਪੀਨਰ ਦਲੀਪ ਦੋਸ਼ੀ ਨੇ ਕਿਹਾ ਕਿ ਪੁਜਾਰਾ ਵਰਗੇ ਖਿਡਾਰੀ ਨੂੰ ਵਨਡੇ ਟੀਮ ਤੋਂ ਬਾਹਰ ਨਹੀਂ ਕਰਨਾ ਚਾਹੀਦਾ...

photo
photo

By

Published : Jul 17, 2020, 2:18 PM IST

ਹੈਦਰਾਬਾਦ: ਭਾਰਤੀ ਟੈਸਟ ਕ੍ਰਿਕਟ ਟੀਮ ਦੀ ਕੰਧ ਮੰਨੇ ਜਾਂਦੇ ਖਿਡਾਰੀ ਚਿਤੇਸ਼ਵਰ ਪੁਜਾਰਾ ਨੇ ਆਪਣੇ ਇੱਕ ਦਿਨਾ ਮੈਚਾਂ ਦੀ ਸ਼ੁਰੂਆਤ ਸਾਲ 2013 ਵਿੱਚ ਕੀਤਾ ਸੀ।ਉਸ ਨੇ ਹੁਣ ਤੱਕ ਸਿਰਫ਼ ਪੰਜ ਇੱਕ ਦਿਨਾ ਮੈਚ ਖੇਡੇ ਹਨ। ਭਾਰਤੀ ਟੀਮ ਸਾਬਕਾ ਸਪਿਨਰ ਦਲੀਪ ਦੋਸ਼ੀ ਨੇ ਕਿਹਾ ਕਿ ਪੁਜਾਰਾ ਵਰਗੇ ਖਿਡਾਰੀ ਨੂੰ ਵਨਡੇ ਟੀਮ ਤੋਂ ਬਾਹਰ ਨਹੀਂ ਕਰਨਾ ਚਾਹੀਦਾ।

ਦੋਸ਼ੀ ਨੇ ਕਿਹਾ ਕਿ ਉਹ ਪੁਜਾਰਾ ਨਾਲ ਇੱਕ ਸਿਰੇ ਉੱਤੇ ਰਹਿਣ ਲਈ ਕਹੇਗਾ ਤੇ ਚਾਹਾਂਗਾ ਕਿ ਉਹ ਪਾਰੀ ਦੇ ਅੰਤ ਤੱਕ ਟਿਕਿਆ ਰਹੇ।ਉਨ੍ਹਾਂ ਕਿਹਾ ਮੈਂ ਪੁਜਾਰਾ ਵਰਗੇ ਖਿਡਾਰੀ ਨੂੰ ਇੱਕ ਦਿਨਾ ਮੈਚ ਦੀ ਟੀਮ ਤੋਂ ਕਦੀ ਵੀ ਬਾਹਰ ਨਹੀਂ ਕਰਗਾ। ਮੈਂ ਉਸ ਨੂੰ ਇੱਕ ਸਿਰੇ ਉੱਤੇ ਖੜ੍ਹਾ ਕਰਾਂਗਾ ਤੇ ਕਹਾਂਗਾ ਕਿ ਉਹ 50ਵੇਂ ਓਵਰ ਤੱਕ ਬੱਲੇਬਾਜ਼ੀ ਕਰੇ।

ਦੱਸਣਯੋਗ ਹੈ ਕਿ ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਦੇ ਨਾਲ ਪੁਜਾਰਾ ਵੀ ਟੈਸਟ ਕ੍ਰਿਕਟ ਦਾ ਅਹਿਮ ਖਿਡਾਰੀ ਹੈ। ਉਹ ਤੀਜੇ ਨੰਬਰ ਉੱਤੇ ਬੱਲੇਬਾਜੀ ਕਰਨ ਆਉਂਦਾ ਹੈ ਤੇ ਵਿਦੇਸ਼ੀ ਕਮੀਨ ਉੱਤੇ ਵੀ ਕਾਫ਼ੀ ਚੰਗਾ ਪ੍ਰਦਰਸ਼ਨ ਕਰਦਾ ਹੈ।ਇਸੇੇ ਤਰ੍ਹਾਂ ਦੀ ਬੱਲੇਬਾਜ਼ੀ ਉਸ ਨੂੰ ਸੀਮਤ ਓਵਰਾਂ ਦਾ ਦੁਸ਼ਮਣ ਸਿੱਧ ਕਰ ਦਿੰਦੀ ਹੈ। ਇਸ ਬੱਲੇਬਾਜ਼ ਨੇ ਭਾਰਤ ਲਈ ਕੇਵਲ 5 ਇੱਕ ਦਿਨਾ ਮੈਚ ਖੇਡੇ ਹਨ ਤੇ ਜੋ ਕਿ 77 ਟੈਸਟ ਮੈਚਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਦੋਸ਼ੀ ਨੇ ਕਿਹਾ ਇਹ ਸੁਣ ਕਿ ਮੈਨੂੰ ਦੁੱਖ ਹੁੰਦਾ ਹੈ ਕਿ ਚਿਤੇਸ਼ਵਰ ਪੁਜਾਰਾ ਦੇ ਵਾਂਗੂ ਹਾਈ ਕਲਾਸ ਬੱਲੇਬਾਜ ਨੂੰ ਕਾਫ਼ੀ ਧੀਮੀ ਗਤੀ ਦਾ ਮੰਨਿਆ ਜਾਂਦਾ ਹੈ।

ਦੋਸ਼ੀ ਨੇ ਭਾਰਤ ਲਈ 33 ਟੈਸਟ ਤੇ 15 ਇੱਕ ਦਿਨਾ ਮੈਚ ਖੇਡੇ ਹਨ।ਉਨ੍ਹਾਂ ਕਿਹਾ ਕਿ ਕ੍ਰਿਕਟ ਹਮੇਸ਼ਾ ਹੀ ਖਿਡਾਰੀਆਂ ਲਈ ਚੁਨੌਤੀਆਂ ਭਰਪੂਰ ਰਿਹਾ ਹੈ।ਦੋਸ਼ੀ ਨੇ ਕਿਹਾ ਕਿ ਟੀ-20 ਕ੍ਰਿਕਟ ਆਉਣ ਨਾਲ ਕ੍ਰਿਕਟ ਪੂਰੀ ਤਰਾਂ ਬਦਲ ਗਿਆ ਹੈ।ਮੈਨੂੰ ਲੱਗਦਾ ਹੈ ਕਿ ਕਿਸੇ ਵੀ ਕਲੱਬ ਦਾ ਚੰਗਾ ਖਿਡਾਰੀ ਟੀ-20 ਖੇਡ ਸਕਦਾ ਹੈ।ਮੇਰੇ ਲਈ ਟੈਸਟ ਕ੍ਰਿਕਟ ਜਿ਼ਆਦਾ ਵੱਡੀ ਚੀਜ ਹੈ।

ABOUT THE AUTHOR

...view details