ਕਲਕੱਤਾ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾਣ ਵਾਲੇ ਦਿਨ-ਰਾਤ ਟੈਸਟ ਮੈਚ ਵਿੱਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਮੈਚ ਵਿੱਚ ਵਿਰਾਟ ਕੋਹਲੀ ਦੀ ਟੀਮ ਕ੍ਰਿਕੇਟ ਵਿਰੋਧੀ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ।
ਭਾਰਤ ਬਨਾਮ ਬੰਗਲਾਦੇਸ਼: ਬੰਗਲਾਦੇਸ਼ ਨੇ ਟਾਸ ਜਿੱਤ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ - pink ball test
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾਣ ਵਾਲੇ ਦਿਨ-ਰਾਤ ਟੈਸਟ ਮੈਚ ਵਿੱਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰ ਲਿਆ ਹੈ।
ਭਾਰਤ ਬਨਾਮ ਬੰਗਲਾਦੇਸ਼
ਭਾਰਤ ਅਤੇ ਬੰਗਲਾਦੇਸ਼ ਵਿੱਚਾਲੇ ਦੋ ਟੈਸਟ ਮੈਚਾਂ ਦੀ ਲੜੀ ਦੀ ਦੂਜਾ ਅਤੇ ਆਖ਼ਰੀ ਮੈਚ ਕਲਕੱਤਾ ਦੀ ਈਡਨ ਗਾਰਡਨਸ ਵਿੱਚ ਖੇਡਿਆ ਜਾ ਰਿਹਾ ਹੈ।
ਭਾਰਤ ਵਿੱਚ ਖੇਡਿਆ ਜਾਣ ਵਾਲਾ ਇਹ ਪਹਿਲਾ ਦਿਨ-ਰਾਤ ਟੈਸਟ ਮੈਚ ਹੈ। ਇਸ ਮੈਚ ਦੇ ਜ਼ਰੀਏ ਭਾਰਤ ਅਤੇ ਬੰਗਲਾਦੇਸ਼ ਨੇ ਗੁਲਾਬੀ ਗੇਂਗ ਟੈਸਟ ਦੀ ਦੁਨੀਆਂ ਵਿੱਚ ਆਪਣੀ ਐਂਟਰੀ ਦਰਜ ਕਰਵਾ ਦਿੱਤੀ ਹੈ।