ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਆਫ਼ ਸਪਿਨਰ ਆਰ ਅਸ਼ਵਿਨ ਹਾਲੇ ਸਿਰਫ਼ ਟੈਸਟ ਕ੍ਰਿਕੇਟ ਖੇਡ ਰਹੇ ਹਨ। ਪਿਛਲੇ ਢਾਈ ਸਾਲਾਂ ਤੋਂ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਅਸ਼ਵਿਨ ਹੁਣ 2020 ਕਾਊਂਟੀ ਸੀਜ਼ਨ ਵਿੱਚ ਵੀ ਇੰਗਲੈਂਡ ਵਿੱਚ ਆਪਣੀ ਆਫ਼ ਸਪਿਨ ਗੇਂਦਬਾਜ਼ੀ ਦਾ ਜਾਦੂ ਦਿਖਾਉਣਗੇ। ਯਾਰਕਸ਼ਾਇਰ ਨੇ ਅਸ਼ਵਿਨ ਦੀਆਂ ਸੇਵਾਵਾਂ ਨੂੰ 2020 ਦੇ ਕਾਊਂਟੀ ਚੈਂਪੀਅਨਸ਼ਿਪ ਲਈ ਲੈਣ ਦਾ ਫ਼ੈਸਲਾ ਕੀਤਾ ਹੈ ਤੇ ਉਨ੍ਹਾਂ ਨੂੰ ਵਿਦੇਸ਼ੀ ਖਿਡਾਰੀ ਦੇ ਰਿਪਲੇਸਮੈਂਟ ਦੇ ਰੂਪ ਵਿੱਚ ਟੀਮ 'ਚ ਸ਼ਾਮਲ ਕੀਤਾ ਹੈ।
ਹੋਰ ਪੜ੍ਹੋ: BCCI ਨੇ ਕੇਂਦਰੀ ਕਾਨਟਰੈਕਟ ਖਿਡਾਰੀਆਂ ਦੀ ਲਿਸਟ 'ਚੋਂ ਧੋਨੀ ਦਾ ਨਾਂਅ ਕੀਤਾ ਬਾਹਰ
ਯਾਰਕਸ਼ਾਇਰ ਲਈ 8 ਮੈਚ ਖੇਡਣਗੇ ਅਸ਼ਵਿਨ
ਯਾਰਕਸ਼ਾਇਰ ਕਾਊਂਟੀ ਕ੍ਰਿਕੇਟ ਕੱਲਬ ਨੇ ਦੱਸਿਆ ਹੈ ਕਿ 2020 ਸਪੈਕਸੇਵਰਸ ਕਾਊਂਟੀ ਚੈਂਪੀਅਨਸ਼ਿਪ ਦੇ ਸੀਜ਼ਨ ਵਿੱਚ ਅਸ਼ਵਿਨ ਸਾਰਾ ਸਮਾਂ ਉਨ੍ਹਾਂ ਨਾਲ ਹੀ ਖੇਡਣਗੇ। ਉਹ ਆਈਪੀਐਲ ਤੋਂ ਬਾਅਦ ਇਸ ਟੀਮ ਨਾਲ ਜੁੜਣਗੇ। ਉਨ੍ਹਾਂ ਨੇ ਇਸ ਦੇ ਲਈ ਬੀਸੀਸੀਆਈ ਤੋਂ ਮਨਜ਼ੂਰੀ ਲੈ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ 8 ਮੈਚਾਂ ਲਈ ਕਾਊਂਟੀ ਵਿੱਚ ਸ਼ਾਮਲ ਹੋਣਗੇ।
ਆਈ.ਪੀ.ਐੱਲ ਤੋਂ ਬਾਅਦ ਜਾਣਗੇ ਇੰਗਲੈਂਡ
ਯਾਰਕਸ਼ਾਇਰ ਨਾਲ ਜੁੜਣ ਤੋਂ ਬਾਅਦ ਅਸ਼ਵਿਨ ਨੇ ਕਿਹਾ, "ਮੈਂ ਯਾਰਕਸ਼ਾਇਰ ਨਾਲ ਜੁੜ ਕੇ ਕਾਫ਼ੀ ਖ਼ੁਸ਼ ਹਾਂ। ਇਸ ਕੱਲਬ ਦਾ ਗਜ਼ਬ ਇਤਿਹਾਸ ਹੈ ਤੇ ਸ਼ਾਨਦਾਰ ਫੈਨਜ ਬੇਸ ਹੈ। ਸਾਡੀ ਟੀਮ ਜ਼ਬਰਦਸਤ ਤੇਜ਼ ਗੇਂਦਬਾਜ਼ਾਂ ਤੇ ਕਮਾਲ ਦੇ ਬੱਲੇਬਾਜ਼ਾਂ ਦੇ ਚੱਲਦੇ ਗਜ਼ਬ ਦੀ ਪ੍ਰਤੀਭਾਸ਼ਾਲੀ ਲੱਗ ਰਹੀ ਹੈ। ਉਮੀਦ ਹੈ ਕਿ ਸਪਿਨਰ ਦੇ ਰੂਪ ਵਿੱਚ ਮੇਰੇ ਨਾਲ ਟੀਮ ਨੂੰ ਸਫ਼ਲਤਾ ਮਿਲੇ।"