ਦੁਬਈ:ਭਾਰਤੀ ਮਹਿਲਾ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦੁਆਰਾ ਤਿਆਰ ਕੀਤੇ ਗਏ ਪਹਿਲੇ ਮਹਿਲਾ ਫਿਊਚਰ ਟੂਰ ਪ੍ਰੋਗਰਾਮ (FTP) ਦੇ ਹਿੱਸੇ ਵਜੋਂ ਅਗਲੇ ਤਿੰਨ ਸਾਲਾਂ ਵਿੱਚ 65 ਅੰਤਰਰਾਸ਼ਟਰੀ ਮੈਚ ਖੇਡੇਗੀ। ਇਹ ਮੈਚ ਮਈ 2022 ਤੋਂ ਅਪ੍ਰੈਲ 2025 ਤੱਕ ਖੇਡੇ ਜਾਣਗੇ।
ਆਈਸੀਸੀ (ICC) ਨੇ ਮੰਗਲਵਾਰ ਨੂੰ ਪ੍ਰੋਗਰਾਮ ਦਾ ਐਲਾਨ ਕੀਤਾ, ਜਿਸ ਵਿੱਚ ਕੁੱਲ 301 ਮੈਚ (7 ਟੈਸਟ, 135 ਵਨਡੇ ਅਤੇ 159 ਟੀ-20) ਸ਼ਾਮਲ ਹਨ। ਅਗਲੇ ਤਿੰਨ ਸਾਲਾਂ 'ਚ ਭਾਰਤ ਨੂੰ ਇੰਗਲੈਂਡ ਅਤੇ ਆਸਟ੍ਰੇਲੀਆ ਖਿਲਾਫ ਦੋ ਟੈਸਟ ਮੈਚਾਂ ਤੋਂ ਇਲਾਵਾ 27 ਵਨਡੇ ਅਤੇ 36 ਟੀ-20 ਮੈਚ ਖੇਡਣੇ ਹਨ। ਪਹਿਲੀ ਵਾਰ ਆਈਸੀਸੀ ਨੇ ਮਹਿਲਾ ਕ੍ਰਿਕਟ ਦੇ ਐਫਟੀਪੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਤਿੰਨ ਸਾਲ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਮਈ 2022 ਵਿੱਚ (FTP) ਦੀ ਸ਼ੁਰੂਆਤ ਤੋਂ ਬਾਅਦ ਭਾਰਤ ਨੇ ਤਿੰਨ ਵਨਡੇ ਅਤੇ ਤਿੰਨ ਟੀ-20 ਖੇਡੇ ਹਨ। ਭਾਰਤੀ ਟੀਮ ਆਪਣੀ ਧਰਤੀ 'ਤੇ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਅਤੇ ਆਇਰਲੈਂਡ ਦੀ ਮੇਜ਼ਬਾਨੀ ਕਰੇਗੀ। ਇਸ ਤੋਂ ਇਲਾਵਾ ਆਸਟ੍ਰੇਲੀਆ ਇੰਗਲੈਂਡ, ਸ਼੍ਰੀਲੰਕਾ (ਖੇਡ ਚੁੱਕਾ ਹੈ) ਅਤੇ ਬੰਗਲਾਦੇਸ਼ ਦਾ ਦੌਰਾ ਕਰੇਗਾ। ਨਾਲ ਹੀ 'ਸਦਰਨ ਸਟਾਰਸ' ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਇਸ ਸਾਲ ਦੇ ਅੰਤ 'ਚ ਖੇਡੀ ਜਾਵੇਗੀ।