ਨਵੀਂ ਦਿੱਲੀ :ਡੇਵਿਡ ਵਾਰਨਰ 'ਤੇ ਆਸਟ੍ਰੇਲੀਆ ਟੀਮ 'ਚ ਆਪਣੀ ਜਗ੍ਹਾ ਬਰਕਰਾਰ ਰੱਖਣ ਦੇ ਵਧਦੇ ਦਬਾਅ ਵਿਚਾਲੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਐਸ਼ੇਜ਼ ਸੀਰੀਜ਼ 2023 'ਚ ਆਪਣੇ ਪ੍ਰਦਰਸ਼ਨ 'ਤੇ ਵੱਡਾ ਜਵਾਬ ਦਿੱਤਾ ਹੈ। ਰਿਕੀ ਪੋਂਟਿੰਗ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਬਰਮਿੰਘਮ ਵਿੱਚ ਇੰਗਲੈਂਡ ਖ਼ਿਲਾਫ਼ ਚੱਲ ਰਹੇ ਐਸ਼ੇਜ਼ 2023 ਦੇ ਪਹਿਲੇ ਟੈਸਟ ਦੀ ਦੂਜੀ ਪਾਰੀ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਭਵਿੱਖਬਾਣੀ ਕੀਤੀ ਹੈ। ਵਾਰਨਰ ਨੂੰ ਇਸ ਤੋਂ ਪਹਿਲਾਂ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਸਿਰਫ 9 ਦੌੜਾਂ 'ਤੇ ਸਟੂਅਰਟ ਬ੍ਰਾਡ ਨੇ ਆਊਟ ਕੀਤਾ ਸੀ।
Ashes Series 2023: ਰਿਕੀ ਪੋਂਟਿੰਗ ਦਾ ਦਾਅਵਾ, ਕਿਹਾ- ਹੁਣ ਡੇਵਿਡ ਵਾਰਨਰ ਕਰਨਗੇ ਧਮਾਲ - ਆਸਟ੍ਰੇਲੀਆਈ ਬੱਲੇਬਾਜ਼
Ricky Ponting On David Warner : ਏਸ਼ੇਜ਼ ਸੀਰੀਜ਼ 2023 'ਚ ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਦੇ ਪ੍ਰਦਰਸ਼ਨ ਨੂੰ ਲੈ ਕੇ ਟੀਮ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਵਾਰਨਰ ਲੈਅ 'ਚ ਨਜ਼ਰ ਆਉਣਗੇ। ਹਾਲਾਂਕਿ ਡੇਵਿਡ ਵਾਰਨਰ ਨੇ ਅਜੇ ਤੱਕ ਜ਼ਿਆਦਾ ਦੌੜਾਂ ਨਹੀਂ ਬਣਾਈਆਂ ਹਨ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤ :ਇਸ ਤਰ੍ਹਾਂ ਡੇਵਿਡ ਵਾਰਨਰ 15 ਵਾਰ ਸਟੂਅਰਟ ਬ੍ਰਾਡ ਦਾ ਸ਼ਿਕਾਰ ਬਣ ਚੁੱਕੇ ਹਨ। ਹੁਣ ਇਸ ਤਜਰਬੇਕਾਰ ਸਲਾਮੀ ਬੱਲੇਬਾਜ਼ 'ਤੇ ਦੂਜੀ ਪਾਰੀ 'ਚ ਦੌੜਾਂ ਬਣਾਉਣ ਦਾ ਦਬਾਅ ਵਧੇਗਾ। ਪਰ ਰਿਕੀ ਪੋਂਟਿੰਗ ਦਾ ਕਹਿਣਾ ਹੈ ਕਿ ਐਜਬੈਸਟਨ ਦੀ ਪਹਿਲੀ ਪਾਰੀ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤ ਦੇ ਖਿਲਾਫ ਪਾਰੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਵਾਰਨਰ ਫਾਰਮ 'ਚ ਆਉਣ ਵਾਲਾ ਹੈ। ਆਸਟਰੇਲੀਆ ਦੇ ਸਾਬਕਾ ਕਪਤਾਨ ਪੋਂਟਿੰਗ ਨੇ ਆਈਸੀਸੀ ਦੇ ਇੱਕ ਸਮੀਖਿਆ ਪ੍ਰੋਗਰਾਮ ਵਿੱਚ ਕਿਹਾ, 'ਮੈਨੂੰ ਲੱਗਾ ਕਿ ਉਹ ਡਬਲਯੂਟੀਸੀ ਫਾਈਨਲ ਦੀ ਪਹਿਲੀ ਪਾਰੀ ਵਿੱਚ ਬਹੁਤ ਵਧੀਆ ਦਿਖਾਈ ਦੇ ਰਿਹਾ ਸੀ। ਉੱਥੇ ਉਸ ਨੇ ਜੋ 40 ਦੌੜਾਂ ਬਣਾਈਆਂ ਉਹ ਸੱਚਮੁੱਚ ਵਧੀਆ ਸਨ।
ਦੂਜੀ ਪਾਰੀ ਉਨ੍ਹਾਂ ਲਈ ਮਹੱਤਵਪੂਰਨ ਹੈ: ਰਿਕੀ ਪੋਂਟਿੰਗ ਨੇ ਕਿਹਾ ਕਿ ਭਾਵੇਂ ਵਾਰਨਰ ਨੇ ਏਸ਼ੇਜ਼ ਦੀ ਪਹਿਲੀ ਪਾਰੀ ਵਿੱਚ ਨੌਂ ਦੌੜਾਂ ਬਣਾਈਆਂ ਸਨ।ਪਰ ਜਿਸ ਤਰ੍ਹਾਂ ਉਸ ਨੇ ਪਾਰੀ ਦੀ ਸ਼ੁਰੂਆਤ ਕੀਤੀ, ਮੈਂ ਟੈਸਟ ਕ੍ਰਿਕਟ ਦੇ ਦੋ ਸਾਲਾਂ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਦੇਖੀ ਹੈ। ਮੈਨੂੰ ਲੱਗਦਾ ਹੈ ਕਿ ਉਹ ਪਹਿਲੀ ਪਾਰੀ 'ਚ ਓਨੀ ਖੁੱਲ੍ਹ ਕੇ ਸਕੋਰ ਨਹੀਂ ਕਰ ਸਕਿਆ,ਜਿੰਨਾ ਉਹ ਚਾਹੁੰਦਾ ਸੀ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੂਜੀ ਪਾਰੀ ਉਨ੍ਹਾਂ ਲਈ ਮਹੱਤਵਪੂਰਨ ਹੈ। ਇਹ ਪਾਰੀ ਡੇਵਿਡ ਵਾਰਨਰ ਦੇ ਕਰੀਅਰ ਲਈ ਹੀ ਨਹੀਂ ਬਲਕਿ ਇਸ ਖੇਡ ਅਤੇ ਇਸ ਸੀਰੀਜ਼ ਲਈ ਵੀ ਵੱਡੀ ਪਾਰੀ ਹੋਵੇਗੀ। ਜੇਕਰ ਉਹ ਪਹਿਲੀ ਪਾਰੀ ਦੀ ਤਰ੍ਹਾਂ ਸ਼ੁਰੂਆਤ ਕਰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਕੁਝ ਦੌੜਾਂ ਬਣਾਵੇਗਾ। ਆਸਟ੍ਰੇਲੀਆ ਨੂੰ ਆਪਣੀ ਪਹਿਲੀ ਪਾਰੀ 'ਚ 386 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਇੰਗਲੈਂਡ ਨੇ ਤੀਜੇ ਦਿਨ ਤੱਕ 2 ਵਿਕਟਾਂ 'ਤੇ 28 ਦੌੜਾਂ ਬਣਾ ਲਈਆਂ ਸਨ।