ਫੋਝਾਓ (ਚੀਨ) : ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੀ ਆਖ਼ਿਰੀ ਉਮੀਦ ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਕ ਸ਼ੈੱਟੀ ਦੀ ਜੋੜੀ ਪੁਰਸ਼ ਜੋੜੀ ਵਰਗ ਵਿੱਚ ਸੈਮੀਫ਼ਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ ਹੈ।
ਸੈਮੀਫ਼ਾਈਨਲ ਵਿੱਚ ਸਾਤਵਿਕ-ਚਿਰਾਗ ਹਾਰੇ ਭਾਰਤੀ ਜੋੜੀ ਨੂੰ ਇੰਡੋਨੇਸ਼ੀਆ ਦੇ ਮਾਰਕਸ ਫੇਰਨਾਲਡੀ ਗਿਡੇਯੋਨ ਅਤੇ ਕੇਵਿਨ ਸੰਜੇ ਸੁਕਾਮੁਲਜੋ ਨੇ ਸਿੱਧੀਆਂ ਗੇਮਾਂ ਵਿੱਚ ਮਾਤ ਦਿੱਤੀ। ਇੰਡੋਨੇਸ਼ੀਆਈ ਜੋੜੀ ਨੇ ਭਾਰਤੀ ਜੋੜੀ ਨੂੰ 21-16, 22-20 ਨਾਲ ਮਾਤ ਦਿੱਤੀ। ਇਹ ਮੈਚ 40 ਮਿੰਟ ਤੱਕ ਚੱਲਿਆ।
ਇਸ ਤੋਂ ਪਹਿਲਾਂ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਕੁਆਰਟਰ ਫ਼ਾਈਨਲ ਵਿੱਚ ਤੀਸਰੀ ਸੀਡ ਚੀਨ ਦੇ ਲੀ ਜੂਨ ਹੁਈ ਅਤੇ ਲਿਓ ਯੂ ਚੇਨ ਦੀ ਜੋੜੀ ਨੂੰ ਸਿੱਧੇ ਗੇਮਾਂ ਵਿੱਚ 21-19, 21-15 ਨਾਲ ਹਰਾਇਆ ਸੀ। ਦੋਵੇਂ ਜੋੜੀਆਂ ਵਿਚਕਾਰ ਇਹ ਮੁਕਾਬਲਾ ਕੁੱਲ 43 ਮਿੰਟ ਤੱਕ ਚੱਲਿਆ ਸੀ।
ਪਹਿਲੀਆਂ ਗੇਮਾਂ ਵਿੱਚ ਦੋਵੇਂ ਜੋੜੀਆਂ ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ। ਇੱਕ ਸਮੇਂ ਸਾਤਵਿਕ-ਚਿਰਾਗ ਨੇ 13-10 ਦਾ ਵਾਧਾ ਬਣਾ ਲਿਆ, ਪਰ ਚੀਨ ਦੀ ਜੋੜੀ ਨੇ ਵਾਪਸੀ ਕੀਤੀ। ਹਾਲਾਂਕਿ, ਆਖ਼ਰੀ ਪਲਾਂ ਵਿੱਚ ਭਾਰਤੀ ਖਿਡਾਰੀਆਂ ਨੇ ਸਬਰ ਕਾਇਮ ਰੱਖਿਆ ਅਤੇ ਮੁਕਾਬਲੇ ਵਿੱਚ ਵਾਧਾ ਬਣਾ ਲੀ ਸਾਤਵਿਕ-ਚਿਰਾਗ ਨੇ ਦੂਸਰੀ ਗੇਮ ਵਿੱਚ ਵੀ ਚੀਨ ਦੀ ਜੋੜੀ ਦਾ ਸਖ਼ਤ ਮੁਕਾਬਲਾ ਕੀਤਾ ਅਤੇ ਮੈਚ ਨੂੰ ਆਪਣੇ ਨਾਂਅ ਕਰ ਲਿਆ।