ਹੈਦਰਾਬਾਦ: ਪੰਜਾਬੀ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਦਾ ਅੱਜ ਯਾਨੀ 2 ਫ਼ਰਵਰੀ ਨੂੰ ਜਨਮਦਿਨ ਹੈ। ਉਨ੍ਹਾਂ ਦਾ ਜਨਮ 1984 ਵਿੱਚ ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿੱਚ ਹੋਇਆ। ਕੁਲਵਿੰਦਰ ਬਿੱਲਾ ਦੀ ਮਾਤਾ ਗੁਰਜੀਤ ਕੌਰ ਅਤੇ ਪਿਤਾ ਮੱਘਰ ਸਿੰਘ ਹਨ।
ਕੁਲਵਿੰਦਰ ਬਿੱਲਾ ਦੇ ਮਾਤਾ-ਪਿਤਾ। ਉਨ੍ਹਾਂ ਦਾ ਵਿਆਹ ਰਵਿੰਦਰ ਕੌਰ ਨਾਂਅ ਦੀ ਕੁੜੀ ਨਾਲ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇਰ ਬੇਟੀ ਨੇ ਜਨਮ ਲਿਆ। ਕੁਲਵਿੰਦਰ ਬਿੱਲਾ ਦਾ ਪੂਰਾ ਨਾਮ ਕੁਲਵਿੰਦਰ ਸਿੰਘ ਜੱਸਰ ਹੈ। ਉਹ ਗਾਇਕ, ਗੀਤਕਾਰ ਅਤੇ ਅਦਾਕਾਰ ਵਜੋਂ ਪੰਜਾਬੀ ਇੰਡਸਟਰੀ ਵਿੱਚ ਸਾਹਮਣੇ ਆਏ। ਕੁਲਵਿੰਦਰ ਬਿੱਲਾ ਨੇ ਆਪਣਾ ਜਨਮਦਿਨ ਮਨਾਉਂਦਿਆਂ ਦੀ ਫੋਟੋ ਵੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ।
ਕੁਲਵਿੰਦਰ ਬਿੱਲਾ ਦੀ ਪਤਨੀ ਅਤੇ ਬੇਟੀ। ਉਨ੍ਹਾਂ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ :
- ਆਮ ਘਰ ਚੋਂ ਉੱਠੇ ਕੁਲਵਿੰਦਰ ਬਿੱਲਾ ਦਾ ਡੈਬਿਊ ਗੀਤ 'ਕਾਲੇ ਰੰਗ ਦਾ ਯਾਰ' ਸੀ ਅਤੇ 2021 ਵਿੱਚ ਆਈ ਐਲਬਮ 'ਕੋਈ ਖ਼ਾਸ' ਨਾਲ ਪੰਜਾਬੀ ਸੰਗੀਤ ਜਗਤ ਪਛਾਣ ਮਿਲੀ।
- ਆਪਣੀ ਸਕੂਲੀ ਪੜਾਈ ਪਿੰਡ ਤੋਂ ਹੀ ਕੀਤੀ ਅਤੇ ਉਚੇਰੀ ਪੜ੍ਹਾਈ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਹਾਸਲ ਕੀਤੀ, ਉਹ ਮਿਊਜ਼ਕ ਵਿੱਚ ਪੀਐਚਡੀ ਕਰ ਚੁੱਕੇ ਹਨ।
ਕੁਲਵਿੰਦਰ ਬਿੱਲਾ ਦੀ ਬਚਪਨ ਦੀ ਤਸਵੀਰ। - 2007 ਵਿੱਚ ਬਿੱਲਾ ਨੇ ਆਪਣਾ ਡਮੀ ਗੀਤ ਆਪਣੇ ਮੋਟੋਰੋਲਾ ਫੋਨ ਵਿੱਚ ਰਿਕਾਰਡ ਕੀਤਾ। ਜਦੋਂ ਇਹ ਗੀਤ ਬਲੂਟੂਥ ਨਾਲ ਦੋਸਤਾਂ ਵਿੱਚ ਗਿਆ ਤਾਂ, ਦੋਸਤਾਂ ਨੇ ਇਹ ਗੀਤ ਉਸ ਸਮੇਂ ਦੀ ਸਰਗਰਮ ਐਪ ਓਰਕੂਟ (Orkut) ਉੱਤੇ ਅਪਲੋਡ ਕਰ ਦਿੱਤਾ, ਜੋ ਕਿ ਇਕ ਦਿਨ ਕਾਫ਼ੀ ਪ੍ਰਸਿੱਧ ਹੋ ਗਿਆ। ਉਸ ਤੋਂ ਬਾਅਦ ਕੁਲਵਿੰਦਰ ਬਿੱਲਾ ਨੂੰ 'ਬਲੂਟੂਥ ਸਿੰਗਰ' ਕਿਹਾ ਜਾਣ ਲੱਗਾ।
- ਕੁਲਵਿੰਦਰ ਬਿੱਲਾ ਨੇ ਬਹੁਤ ਹੀ ਪ੍ਰਸਿੱਧ ਗੀਤ 'ਟਾਈਮ ਟੇਬਲ', 'ਸੰਗਦੀ ਸੰਗਦੀ', 'ਤਿਆਰੀ ਹਾਂ ਦੀ', 'ਅੰਗਰੇਜੀ ਵਾਲੀ ਮੈਡਮ', 'ਐਂਟੀਨਾ','ਟਿੱਚ-ਬਟਨ' ਅਤੇ 'ਪਲਾਜ਼ੋ' ਵਰਗੇ ਕਈ ਗੀਤ, ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਉੱਤੇ ਬਹੁਤ ਹੀ ਚੱਲ ਰਹੇ ਹਨ।
- ਕੁਲਵਿੰਦਰ ਬਿੱਲਾ ਨੂੰ ਗੁਰਦਾਸ ਮਾਨ ਨਾਲ ਵੀ ਗੀਤ 'ਮੁੜ ਦੁਨੀਆ ਵਿੱਚ ਆਇਆ' ਗਾਉਣ ਦਾ ਮੌਕਾ ਮਿਲਿਆ।
ਕੁਲਵਿੰਦਰ ਬਿੱਲਾ ਦਾ ਗੀਤ 'ਕਲਾਕਾਰ' - 2020 ਵਿੱਚ, ਕੁਲਵਿੰਦਰ ਬਿੱਲਾ ਵਲੋਂ ਗਾਏ ਗੀਤ 'ਕਲਾਕਾਰ' ਵਿੱਚ ਉਨ੍ਹਾਂ ਨਾਲ ਬਿਗ ਬਾਸ-15 ਜੇਤੂ ਤੇਜਸਵੀ ਪ੍ਰਕਾਸ਼ ਨਜ਼ਰ ਆਈ।
ਇਹ ਵੀ ਪੜ੍ਹੋ:ਦੇਵੋਲੀਨਾ ਭੱਟਾਚਾਰਜੀ ਬਿੱਗ ਬੌਸ 15 ਦੇ ਦੌਰਾਨ ਹੀ ਹੋਈ ਸੀ ਜਖ਼ਮੀ