ਮੁੰਬਈ: ਅਦਾਕਾਰਾ ਅਪਰਨਾ ਦੀਕਸ਼ਤ ਅਤੇ ਰਾਹੁਲ ਸ਼ਰਮਾ ਦਾ 'ਪਿਆਰ ਕੀ ਲੂਕਾ ਛੁਪੀ' ਸ਼ੋਅ ਨੇ ਆਪਣੇ 100 ਐਪੀਸੋਡਾਂ ਨੂੰ ਪੂਰਾ ਕਰ ਲਿਆ ਹੈ। ਸ਼ੋਅ ਦੀ ਟੀਮ ਨੇ ਵੀ ਇਸ ਮੌਕੇ ਸਮਾਜਿਕ ਦੂਰੀਆਂ ਦਾ ਪਾਲਣ ਕਰਦਿਆਂ ਜਸ਼ਨ ਮਨਾਇਆ।
ਸ਼ੋਅ ਵਿੱਚ, ਸਾਰਥਕ (ਰਾਹੁਲ) ਅਤੇ ਸ੍ਰਿਸ਼ਟੀ (ਅਪਰਨਾ) ਵੱਖ-ਵੱਖ ਤਰੀਕਿਆਂ ਨਾਲ ਅੱਗੇ ਵਧਣਗੇ। ਇਸ ਦੇ ਨਾਲ ਹੀ ਸ੍ਰਿਸ਼ਟੀ ਹੁਣ ਇੱਕ ਨਵੇਂ ਤੇ ਬੋਲਡ ਅਵਤਾਰ 'ਚ ਨਜ਼ਰ ਆਵੇਗੀ। ਇਸ ਸ਼ੋਅ ਵਿੱਚ ਐਲਨ ਕਪੂਰ ਦੁਆਰਾ ਨਿਭਾਏ ਗਏ ਇੱਕ ਨਵੇਂ ਕਿਰਦਾਰ ਅੰਗਦ ਦੀ ਐਂਟਰੀ ਵੀ ਹੋਵੇਗੀ।
'ਪਿਆਰਾ ਕੀ ਲੁਕਾ ਛੁਪੀ' ਦੇ 100 ਐਪੀਸੋਡ ਪੂਰੇ ਸ਼ੋਅ ਦੀ ਕਾਮਯਾਬੀ ਉੱਤੇ ਖੁਸ਼ੀ ਜ਼ਾਹਿਰ ਕਰਦਿਆਂ, ਅਪਰਨਾ ਨੇ ਕਿਹਾ, 100 ਐਪੀਸੋਡ ਦਾ ਇਹ ਸਫਰ ਅਜਿਹੇ ਸਮੇਂ ਸਾਡੇ ਸਾਰਿਆਂ ਲਈ ਬੇਹਦ ਖ਼ਾਸ ਰਿਹਾ ਹੈ। ਮੈਂ ਇੱਕ ਅਦਾਕਾਰ ਦੇ ਤੌਰ 'ਤੇ ਇਥੇ ਆਉਣ ਲਈ ਬਹੁਤ ਖੁਸ਼ ਹਾਂ। ਇਹ ਲੈਂਡਮਾਰਕ ਦਰਸ਼ਕਾਂ ਦੇ ਪਿਆਰ ਤੋਂ ਬਗੈਰ ਸੰਭਵ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਕਾਮਯਾਬੀ ਨੂੰ ਮਨਾਉਂਦੇ ਹੋਏ ਅਸੀਂ ਸਮਾਜਿਕ ਦੂਰੀਆਂ ਦੀ ਸਾਰੀ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ। ਜਿਵੇਂ ਕਿ ਸਾਡਾ ਸ਼ੋਅ ਹਰ ਰੋਜ਼ ਪ੍ਰਸਾਰਿਤ ਹੁੰਦਾ ਹੈ, ਪੂਰੀ ਟੀਮ ਆਪਣਾ ਕੰਮ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਰਾਹੁਲ ਨੇ ਕਿਹਾ, "ਇਸ ਸਫਰ ਦਾ ਸਭ ਤੋਂ ਵਧੀਆ ਹਿੱਸਾ ਇਹ ਹੈ ਕਿ ਕਹਾਣੀ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਕਿ ਮੈਨੂੰ ਪਹਿਲੀ ਵਾਰ ਦੱਸੀ ਗਈ ਸੀ। ਆਮ ਤੌਰ 'ਤੇ ਜ਼ਿਆਦਾਤਰ ਸ਼ੋਅਜ਼ 'ਚ ਅਜਿਹਾ ਨਹੀਂ ਹੁੰਦਾ। ਮੈਂ ਇਸ ਸ਼ੋਅ ਨੂੰ ਆਪਣੀ ਜ਼ਿੰਦਗੀ ਵਿੱਚ ਬਰਕਤ ਵਜੋਂ ਵੇਖਦਾ ਹਾਂ।
”ਐਲਨ ਨੇ ਕਿਹਾ ਕਿ ਇਥੇ ਤੱਕ ਪਹੁੰਚਣਾ ਹੈਰਾਨੀਜਨਕ ਹੈ ਅਤੇ ਉਹ ਇਸ ਸਫਰ ਦਾ ਹਿੱਸਾ ਬਣ ਕੇ ਖੁਸ਼ ਹੈ। ਸੈੱਟ ਦੇ ਮਾਹੌਲ ਬਾਰੇ, ਉਸ ਨੇ ਕਿਹਾ, "ਮੈਂ ਸੈੱਟ 'ਤੇ ਬਹੁਤ ਖੁਸ਼ ਅਤੇ ਸਕਾਰਾਤਮਕ ਮਹਿਸੂਸ ਕਰ ਰਿਹਾ ਹਾਂ।"