ਪੰਜਾਬ

punjab

ETV Bharat / sitara

ਵਿੱਕੀ ਕੌਸ਼ਲ ਅਤੇ ਐਮੀ ਵਿਰਕ ਕਰਨਗੇ ਜਲਦੀ ਹੀ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ - Vicky Kaushal and Amy Virk

ਪੌਲੀਵੁੱਡ (pollywood) ਦੇ ਮਸ਼ਹੂਰ ਗਾਇਕ ਐਮੀ ਵਿਰਕ (Ammy Virk) ਅਤੇ ਅਦਾਕਾਰ ਵਿੱਕੀ ਕੌਸ਼ਲ ਜਲਦ ਹੀ ਨਵੇਂ ਪ੍ਰੋਜੈਕਟ ਨਾਲ ਫੈਨਜ਼ ਦੇ ਰੁਬਰੂ ਹੋਣਗੇ। ਇਸ ਬਾਰੇ ਖ਼ੁਦ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਹੈ।

ਵਿੱਕੀ ਕੌਸ਼ਲ ਅਤੇ ਐਮੀ ਵਿਰਕ ਕਰਨਗੇ ਜਲਦੀ ਹੀ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ
ਵਿੱਕੀ ਕੌਸ਼ਲ ਅਤੇ ਐਮੀ ਵਿਰਕ ਕਰਨਗੇ ਜਲਦੀ ਹੀ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ

By

Published : Mar 1, 2022, 3:41 PM IST

ਚੰਡੀਗੜ੍ਹ: ਪੌਲੀਵੁੱਡ ਅਦਾਕਾਰ ਜਾਂ ਗਾਇਕ ਜਦ ਵੀ ਆਪਣਾ ਕੋਈ ਨਵਾਂ ਗੀਤ ਜਾਂ ਫਿਲਮ ਲੈਕੇ ਆਉਂਦੇ ਹਨ ਤਾਂ ਉਹ ਦਰਸ਼ਕਾਂ ਦੇ ਸਿੱਧਾ ਰੂਬਰੂ ਕਰਵਾਉਣ ਤੋਂ ਪਹਿਲਾਂ ਆਪਣੇ ਗੀਤ ਅਤੇ ਫ਼ਿਲਮ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਮੋਟ ਕਰਦੇ ਹਨ। ਕਲਾਕਾਰ ਆਪਣੇ ਕੰਮ ਬਾਰੇ ਸੋਸ਼ਲ ਮੀਡੀਆ ਵਿੱਚ ਖੁੱਲ੍ਹ ਕੇ ਦੱਸਦੇ ਹਨ ਜਿਸ ਨਾਲ ਲੋਕਾਂ ਨੂੰ ਉਸ ਬਾਰੇ ਪਤਾ ਲੱਗ ਸਕੇ। ਇਸੇ ਤਰ੍ਹਾਂ ਹੀ ਪੌਲੀਵੁੱਡ (pollywood) ਦੇ ਮਸ਼ਹੂਰ ਗਾਇਕ ਐਮੀ ਵਿਰਕ (Ammy Virk) ਜਲਦ ਹੀ ਨਵੇਂ ਪ੍ਰੋਜੈਕਟ ਨਾਲ ਫੈਨਜ਼ ਦੇ ਰੁਬਰੂ ਹੋਣਗੇ।

ਵਿੱਕੀ ਕੌਸ਼ਲ ਅਤੇ ਐਮੀ ਵਿਰਕ ਕਰਨਗੇ ਜਲਦੀ ਹੀ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ

ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਜਲਦੀ ਹੀ ਇੱਕਠੇ ਪ੍ਰੋਜੈਕਟ ਲੈ ਕੇ ਪ੍ਰਸ਼ੰਸਕਾਂ ਦੇ ਸਾਹਮਣੇ ਆਉਣਗੇ।

ਤੁਹਾਨੂੰ ਦੱਸ ਦਈਏ ਕਿ ਅੱਜ ਮੰਗਲਵਾਰ ਨੂੰ ਪੰਜਾਬੀ ਗਾਇਕ ਨੇ ਆਪਣੀ ਅਤੇ ਵਿੱਕੀ ਕੌਸ਼ਲ ਦੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਹੈ ਕਿ 'ਭਾਜੀ ਮਿਲ ਕੇ ਬਹੁਤ ਚੰਗਾ ਲੱਗਿਆ, ਬਹੁਤ ਬਹੁਤ ਪਿਆਰ ਸਤਿਕਾਰ, ਵਾਹਿਗੁਰੂ ਖੁਸ਼ ਰੱਖਣ।'

ਐਮੀ ਵਿਰਕ ਨੇ ਸੋਸ਼ਲ ਮੀਡੀਆ 'ਤੇ ਇਹ ਵੀ ਲਿਖਿਆ ਕਿ 'ਫਿਲਮ ਦੇ ਸੈੱਟ 'ਤੇ ਸੁਆਦ ਆਵੇਗਾ, ਵਾਹਿਗੁਰੂ ਕਿਰਪਾ ਕਰਨ।' ਇਸ ਪੋਸਟ ਤੋਂ ਪਤਾ ਲੱਗਦਾ ਹੈ ਕਿ ਜਲਦ ਹੀ ਨਵਾਂ ਪ੍ਰੋਜੈਕਟ ਦੇਖਣ ਨੂੰ ਮਿਲੇਗਾ।

ਤੁਹਾਨੂੰ ਦੱਸਦਈਏ ਕਿ ਐਮੀ ਵਿਰਕ ਹੀ ਹਾਲ ਹੀ ਵਿੱਚ ਵਿਦੇਸ਼ੀ ਜੀਵਨ ਅਤੇ ਮੁਸ਼ਕਲਾਂ ਨੂੰ ਬਿਆਨ ਕਰਦੀ ਨਵੀਂ ਫਿਲਮ ਆਈ ਹੈ, ਫਿਲਮ 'ਆਜਾ ਮੈਕਸੀਕੋ ਚੱਲੀਏ'। ਇਹ ਫਿਲਮ ਨੇ ਦਿਨਾਂ ਵਿੱਚ ਹੀ ਕਰੋੜਾਂ ਦੀ ਕਮਾਈ ਕਰ ਲਈ ਹੈ। ਫਿਲਮ ਕੇਬਲ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਅਤੇ ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਈ।

ਇਹ ਵੀ ਪੜ੍ਹੋ:ਗਾਇਕ ਸਤਿੰਦਰ ਸਰਤਾਜ ਦੇ ਸੂਫ਼ੀਆਨਾ ਪਹਿਰਾਵੇ ਦੇ ਕੁੱਝ ਰੰਗ, ਮਾਰੋ ਇੱਕ ਨਜ਼ਰ

ABOUT THE AUTHOR

...view details