ਚੰਡੀਗੜ੍ਹ:ਗਾਇਕ ਤੇ ਡ੍ਰਾਂਸਰ ਮਾਈਕਲ ਜੋਸੇਫ ਜੈਕਸਨ ਦਾ ਅੱਜ ਦੇ ਦਿਨ ਜਾਨੀ 29 ਅਗਸਤ 1958 ਨੂੰ ਜਨਮ ਹੋਇਆ ਸੀ। ਮਾਈਕਲ ਜੋਸੇਫ ਜੈਕਸਨ ਅਮਰੀਕੀ ਪੌਪ ਗਾਇਕ ਸੀ, ਜਿਸਨੂੰ ਕਿੰਗ ਆਫ਼ ਪੌਪ ਵੀ ਕਿਹਾ ਜਾਂਦਾ ਸੀ।
ਇਹ ਵੀ ਪੜੋ: ਰਾਸ਼ਟਰੀ ਖੇਡ ਦਿਵਸ: ਦੇਸ਼ ਨੂੰ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ 'ਤੇ ਮਾਣ
ਦੱਸ ਦਈਏ ਕਿ ਮਾਈਕਲ ਜੋਸੇਫ ਜੈਕਸਨ ਨੇ ਸਿਰਫ਼ 11 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਜਿਸ ਤੋਂ ਮਗਰੋਂ ਮਾਈਕਲ ਜੋਸੇਫ ਜੈਕਸਨ ਨੇ ਛੇਤੀ ਹੀ ਗਾਇਕੀ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਲਈ ਅਤੇ ਪੌਪ ਸਟਾਰ ਵੱਜੋਂ ਮਸ਼ਹੂਰ ਹੋ ਗਿਆ ਸੀ।
ਮਾਈਕਲ ਜੋਸੇਫ ਜੈਕਸਨ ਦੇ ਜਨਮ ਦਿਨ ’ਤੇ ਵਿਸ਼ੇਸ਼ ਇਸ ਤੋਂ ਮਗਰੋਂ 1980 ’ਚ ਜੈਕਸਨ ਅਮਰੀਕੀ ਪੌਪ ਗਾਇਕੀ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਸਿਤਾਰੇ ਵੱਜੋਂ ਉੱਭਰੇ ਸਨ। ਜੈਕਸਨ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਾਂ ਵਿੱਚ ਆਫ ਦਿ ਵਾਲ (1979), ਬੈਡ (1987), ਡੈਂਜਰਸ (1991) ਅਤੇ ਇਤਿਹਾਸ (1995) ਸ਼ਾਮਲ ਹਨ।
ਮਾਈਕਲ ਜੈਕਸਨ ਦਾ ਨਾਮ ਕਈ ਵਾਰ ਗਿਨੀਜ਼ ਬੁੱਕ ਵਿੱਚ ਦਰਜ ਹੋਇਆ ਹੈ। ਹਰ ਸਮੇਂ ਦੇ ਸਭ ਤੋਂ ਸਫਲ ਮਨੋਰੰਜਨ ਲਈ 13 ਗ੍ਰੈਮੀ ਅਵਾਰਡ ਜਿੱਤਣ ਵਾਲਾ ਜੈਕਸਨ ਇਕਲੌਤਾ ਕਲਾਕਾਰ ਹੈ ਤੇ ਅਖੀਰ 25 ਜੂਨ 2009 ਨੂੰ ਜੈਕਸਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਇਹ ਵੀ ਪੜੋ: ਹੁਣ ਜਲ੍ਹਿਆਂਵਾਲੇ ਬਾਗ ’ਚ ਰਾਤ ਨੂੰ ਵੀ ਹੋਵੇਗਾ ਮਨਮੋਹਕ ਦ੍ਰਿਸ਼, ਦੇਖੋ ਵੀਡੀਓ