ਸਿੱਧੂ ਮੂਸੇਵਾਲਾ ਦਾ 'ਸਪੀਕ ਆਓਟ' ਹੋਇਆ ਰਿਲੀਜ਼ - motivational song
ਗਾਇਕ ਰਾਜਾ ਦੇ ਨਾਲ ਸਿੱਧੂ ਮੂਸੇਵਾਲੇ ਦਾ ਗੀਤ 'ਸਪੀਕ ਆਓਟ' ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ।ਇਹ ਗੀਤ ਆਮ ਲੋਕਾਂ ਨੂੰ ਮੋਟੀਵੇਸ਼ਨ ਦੇ ਰਿਹਾ ਹੈ।
ਚੰਡੀਗੜ੍ਹ : ਪੰਜਾਬੀ ਗਾਇਕ ਰਾਜਾ ਦੇ ਨਾਲ ਸਿੱਧੂ ਮੂਸੇਵਾਲੇ ਦਾ ਗੀਤ 'ਸਪੀਕ ਆਓਟ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਬੋਲ ਰੰਗਰੇਜ਼ ਸਿੱਧੂ ਨੇ ਦਿੱਤੇ ਹਨ।ਜਤਿੰਦਰ ਮਾਨ ਵੱਲੋਂ ਨਿਰਦੇਸ਼ਿਤ ਇਹ ਗੀਤ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਗੀਤ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ 'ਤੇ ਅਧਾਰਿਤ ਹੈ ਤੇ ਇਸ ਵਿੱਚ ਗਾਇਕ ਰਾਜਾ ਨੇ ਗਾਇਕੀ ਤੇ ਵੀਡੀਓ ਦੇ ਵਿੱਚ ਆਪਣੇ ਕੰਮ ਦੇ ਨਾਲ ਚਾਰ ਚੰਦ ਲਗਾਏ ਹਨ।ਅਰਬਨ ਸਟਾਇਲ ਦੇ ਇਸ ਗੀਤ ਦੇ ਵਿੱਚ ਕਾਮਯਾਬੀ ਦੀ ਗੱਲ ਨੂੰ ਬੜੇ ਹੀ ਵਧੀਆ ਢੰਗ ਦੇ ਨਾਲ ਦਿਖਾਇਆ ਗਿਆ ਹੈ।
ਇਸ ਗੀਤ ਨੂੰ ਸਿੱਧੂ ਮੂਸੇਵਾਲੇ ਨੇ ਆਪਣੇ ਯੂਟਿਊਬ ਚੈਨਲ 'ਤੇ ਅੱਪਲੋਡ ਕੀਤਾ ਹੈ।ਹੁਣ ਤੱਕ ਇਸ ਗੀਤ ਨੂੰ 8 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।