ਹੈਦਰਾਬਾਦ:ਐਕਟਰਸ ਸ਼ਿਲਪਾ ਸ਼ੈਟੀ (Shilpa Shetty) ਦੇ ਵਿਆਹ ਨੂੰ ਅੱਜ 12 ਸਾਲ ਹੋ ਗਏ ਹਨ ਅਤੇ ਇਸ ਖਾਸ ਮੌਕੇ ਉੱਤੇ ਐਕਟਰਸ ਨੇ ਇੱਕ ਬਹੁਤ ਹੀ ਪਿਆਰ ਭਰਿਆ ਨੋਟ ਆਪਣੇ ਪਤੀ ਰਾਜ ਕੁੰਦਰਾ ਲਈ ਲਿਖਿਆ ਹੈ ਅਤੇ ਨਾਲ ਹੀ ਵਿਆਹ ਦੀਆਂ ਅਣਦੇਖੀ ਤਸਵੀਰਾਂ ਵੀ ਸ਼ੇਅਰ ਕੀਤੀਆ ਹਨ।
ਇੰਸਟਾਗਰਾਮ ਉੱਤੇ ਸ਼ੇਅਰ ਕੀਤੇ ਗਏ ਪੋਸਟ ਵਿੱਚ ਸ਼ਿਲਪਾ ਸ਼ੈਟੀ ਨੇ ਆਪਣੇ ਦਿਲ ਦੀਆਂ ਗੱਲਾਂ ਖੁੱਲ ਕੇ ਸਾਹਮਣੇ ਰੱਖੀਆ ਹਨ। ਸ਼ਿਲਪਾ ਨੇ ਲਿਖਿਆ ਹੈ ਕਿ 12 ਸਾਲ ਪਹਿਲਾਂ ਅੱਜ ਹੀ ਦੇ ਦਿਨ ਅਤੇ ਇਸ ਪਲ ਅਸੀਂ ਇੱਕ-ਦੂਜੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀ ਸੁਖ-ਦੁੱਖ ਵਿੱਚ ਨਾਲ ਰਹਾਂਗੇ। ਮੁਸ਼ਕਿਲ ਵਕਤ ਨੂੰ ਨਾਲ ਮਿਲ ਕੇ ਰਹਾਂਗੇ। ਪਿਆਰ ਅਤੇ ਭਗਵਾਨ ਵਿੱਚ ਵਿਸ਼ਵਾਸ ਰੱਖਾਂਗੇ ਕਿ ਉਹ ਸਾਨੂੰ ਰਸਤਾ ਦਿਖਾਵੇ।
ਦਿਨ-ਬ-ਦਿਨ ਮੋਡੇ ਨਾਲ ਮੋਢਾ ਮਿਲਾ ਕੇ ਅਸੀ ਇਸ ਵਾਦੇ ਨੂੰ ਪੂਰਾ ਕਰਦੇ ਰਹਾਂਗੇ। 12 ਸਾਲ ਪੂਰੇ ਹੋ ਗਏ ਹਾਂ ਅਤੇ ਅੱਗੇ ਨਹੀਂ ਗਿਣ ਰਹੀ ਹਾਂ। ਹੈਪੀ ਐਨੀਵਰਸਰੀ ਕੁਕੀ। ਸਾਡੀ ਜਿੰਦਗੀ ਵਿੱਚ ਕਈ ਸਤਰੰਗੀ ਪੀਂਘ, ਖੁਸ਼ੀ, ਮਾਇਲਸਟੋਂਸ ਅਤੇ ਸਾਡੇ ਬੱਚੀਆਂ ਲਈ ਚੀਇਰਸ। ਉਨ੍ਹਾਂ ਸਾਰੇ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦ, ਜੋ ਹਰ ਸੁਖ-ਦੁੱਖ ਅਤੇ ਮੁਸ਼ਕਿਲ ਵਕਤ ਵਿੱਚ ਸਾਡੇ ਨਾਲ ਰਹੇ।
ਸ਼ਿਲਪਾ ਸ਼ੈਟੀ ਨੇ ਜੋ ਤਸਵੀਰਾਂ ਦਾ ਕੋਲਾਜ ਸ਼ੇਅਰ ਕੀਤਾ ਹੈ। ਉਸ ਵਿੱਚ ਰਾਜ ਕੁੰਦਰਾ ਉਨ੍ਹਾਂਨੂੰ ਮੰਗਲਸੂਤਰ ਪੁਆਉਂਦੇ ਅਤੇ ਸੰਧੂਰ ਲਗਾਉਂਦੇ ਹੋਏ ਵੇਖੇ ਜਾ ਸਕਦੇ ਹਨ। ਬਿਪਾਸ਼ਾ ਬਸੁ, ਸੁਨੀਲ ਸ਼ੇੱਟੀ, ਟੇਰੇਂਸ ਲੁਈਸ ਅਤੇ ਰਾਖੀ ਸਾਵੰਤ ਜਿਵੇਂ ਸਿਤਾਰਿਆਂ ਨੇ ਵੀ ਸ਼ਿਲਪਾ ਅਤੇ ਰਾਜ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।