ਚੰਡੀਗੜ੍ਹ: ਮੇਰੇ ਫ਼ਿਕਰਾਂ ਵਿੱਚ ਨਾ ਸੌਂਦੀ ਮੇਰੀ ਬੇਬੇ ਓ ਰਬਾ। ਜਦੋਂ ਵੀ ਮਾਂ ਦੀ ਯਾਦ ਆਉਂਦੀ ਹੈ ਤਾਂ ਇਹ ਗੀਤ ਹਰ ਇੱਕ ਦੀ ਜ਼ੁਬਾਨ 'ਤੇ ਆਉਂਦਾ ਹੈ। ਇਸ ਗੀਤ ਦਾ ਲਿਖਾਰੀ ਅਤੇ ਗਾਇਕ ਸ਼ੈਰੀ ਮਾਨ ਇਸ ਵੇਲੇ ਆਪਣੀ ਬੇਬੇ ਨੂੰ ਹੀ ਯਾਦ ਕਰਦਾ ਹੋਵੇਗਾ। ਬੀਤੇ ਦਿਨੀ ਇੰਸਟਾਗ੍ਰਾਮ 'ਤੇ ਸ਼ੈਰੀ ਮਾਨ ਨੇ ਆਪਣੀ ਬੇਬੇ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ।
ਸਾਰਿਆਂ ਦੀ ਬੇਬੇ ਲਈ ਗੀਤ ਲਿਖਣ ਵਾਲੇ ਦੀ ਆਪਣੀ ਬੇਬੇ ਨਹੀਂ ਰਹੀਂ
ਪੰਜਾਬੀ ਗਾਇਕ ਸ਼ੈਰੀ ਮਾਨ ਨੇ ਬੀਤੇ ਦਿਨੀ ਇੰਸਟਾਗ੍ਰਾਮ 'ਤੇ ਆਪਣੀ ਬੇਬੇ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ। ਦੱਸ ਦਈਏ ਕਿ ਉਨ੍ਹਾਂ ਦੀ ਬੇਬੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ।
ਫ਼ੋਟੋ
ਸ਼ੈਰੀ ਮਾਨ ਨੇ ਆਪਣੀ ਬੇਬੇ ਜੀ ਲਈ ਇੱਕ ਭਾਵੁਕ ਪੋਸਟ ਵੀ ਕੀਤਾ। ਉਨ੍ਹਾਂ ਕਿਹਾ ਕਿ ਅਲਵੀਦਾ ਮਾਂ..ਹੋਰ ਕੁਝ ਨਹੀਂ ਹੈ ਕਹਿਣ ਨੂੰ ਬਸ।
ਸ਼ੈਰੀ ਮਾਨ ਦੇ ਇਸ ਦੁੱਖ ਦੇ ਵਿੱਚ ਮਨੀ ਔਜਲਾ ਨੇ ਉਸ ਨੂੰ ਹਿੰਮਤ ਦਿੰਦੇ ਹੋਏ ਲਿਖਿਆ, "ਆਰ.ਆਈ.ਪੀ ਬੇਬੇ ਮੈਨੂੰ ਅੱਜ ਵੀ ਚੇਤੇ ਹੈ ਉਹ ਹਸਮੁੱਖ ਚਿਹਰਾ ਸੈਕਟਰ 71 ਦਾ ਜਦੋਂ ਵੀ ਘਰ ਜਾਣਾ ਬੇਬੇ ਨੇ ਬਹੁਤ ਪਿਆਰ ਕਰਨਾ ਪਰਮਾਤਮਾ ਸ਼ੈਰੀ ਮਾਨ ਬਾਈ ਨੂੰ ਅਤੇ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ "ਅਲਵੀਦਾ ਬੇਬੇ"।