ਹੈਦਰਾਬਾਦ: ਰਣਵੀਰ ਸਿੰਘ (Ranveer Singh) ਅਤੇ ਦੀਪਿਕਾ ਪਾਦੁਕੋਣ (Deepika Padukone) ਬੀਤੇ ਸ਼ਨੀਵਾਰ ਟੋਕੀਓ ਓਲਪਿੰਕ 2020 ਚ ਮੈਡਲ ਜਿੱਤਣ ਵਾਲੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ (PV Sindhu) ਦੇ ਨਾਲ ਡਿਨਰ ਕਰਨ ਪਹੁੰਚੇ ਸੀ। ਇਹ ਤਿੰਨੋਂ ਹਸਤੀਆਂ ਮੁੰਬਈ ਦੇ ਵਰਲੀ ’ਚ ਪਹੁੰਚੀਆਂ ਸੀ। ਹੁਣ ਇਨ੍ਹਾਂ ਦੇ ਡਿਨਰ ਦੀਆਂ ਖੁਬਸੁਰਤ ਤਸਵੀਰਾਂ ਸੋਸ਼ਲ ਮੀਡੀਆ (Social Media) ’ਤੇ ਵਾਇਰਲ ਹੋ ਰਹੀ ਹੈ। ਇੱਧਰ ਰਣਵੀਰ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਸੈਲਫੀ ਸਾਂਝਾ ਕੀਤੀ ਹੈ।
ਡਿਨਰ ’ਚ ਰਣਵੀਰ ਸਿੰਘ ਡੈਨੀਮ ਦੇ ਨਾਲ ਫਲੋਲਰ ਸ਼ਰਟ ਵਿੱਚ ਨਜ਼ਰ ਆਏ। ਉੱਥੇ ਹੀ ਦੀਪਿਕਾ ਬਲੈਕ ਐਂਡ ਵਾਈਟ ਡਰੈੱਸ ਵਿੱਚ ਖੂਬਸੂਰਤ ਲੱਗ ਰਹੀ ਸੀ। ਸਟਾਰ ਖਿਡਾਰੀ ਪੀਵੀ ਸਿੰਧੂ ਦੀ ਗੱਲ ਕਰੀਏ ਤਾਂ ਉਸ ਨੇ ਚਿੱਟੇ ਰੰਗ ਦੀ ਮੋਨੋਕੋਨੀ ਡਰੈੱਸ ਪਾਈ ਹੋਈ ਸੀ, ਜਿਸ ਵਿੱਚ ਉਹ ਖੂਬਸੂਰਤ ਲੱਗ ਰਹੀ ਸੀ।
ਦੱਸ ਦਈਏ ਪੀਵੀ ਸਿੰਧੂ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਦੀਪਿਕਾ ਦੇ ਪਿਤਾ ਵੀ ਬੈਡਮਿੰਟਨ ਖਿਡਾਰੀ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ, ਪੀਵੀ ਸਿੰਧੂ ਨੂੰ ਦੱਖਣੀ ਫਿਲਮ ਘਰਾਨਾ ਵਿੱਚ ਬੁਲਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ।