ਪੰਜਾਬ

punjab

ETV Bharat / sitara

ਕਰਤਾਰ ਸਿੰਘ ਸਰਾਭਾ 'ਤੇ ਬਣਨ ਜਾ ਰਹੀ ਹੈ ਫ਼ਿਲਮ

ਕਰਤਾਰ ਸਿੰਘ ਸਰਾਭਾ ਪੰਜਾਬ ਦੇ ਇਤਿਹਾਸ ਦੀ ਉਹ ਹਸਤੀ ਹੈ ਜਿੰਨ੍ਹਾਂ ਨੇ ਛੋਟੀ ਉਮਰੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਨੂੰ ਲੈ ਕੇ ਹੁਣ ਇੱਕ ਪੰਜਾਬੀ ਫ਼ਿਲਮ ਬਣਨ ਜਾ ਰਹੀ ਹੈ।

ਸੋਸ਼ਲ ਮੀਡੀਆ

By

Published : Mar 28, 2019, 9:23 PM IST

ਚੰਡੀਗੜ੍ਹ: ਕਰਤਾਰ ਸਿੰਘ ਸਰਾਭਾ ਦੇ ਜੀਵਨ 'ਤੇ ਅਧਾਰਿਤ ਇੱਕ ਪੰਜਾਬੀ ਫ਼ਿਲਮ ਬਣਨ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਪੰਜਾਬੀ ਅਦਾਕਾਰ ਜੋਬਨਪ੍ਰੀਤ ਸਿੰਘ ਦੇ ਇੰਸਟਾਗ੍ਰਾਮ ਪੋਸਟ ਤੋਂ ਹੋਈ ਹੈ।
ਇਸ ਪੋਸਟ ਨੂੰ ਸਾਝਾਂ ਕਰਦੇ ਹੋਏ ਜੋਬਨ ਲਿੱਖਦੇ ਹਨ, "ਇਤਿਹਾਸ ਨੂੰ ਸੰਭਾਲਣ ਦੀ ਸਾਡੀ ਸਾਰਿਆ ਦੀ ਜਿੰਮੇਵਾਰੀ ਹੈਤਾਂ ਜੋ ਸਾਡੇ ਤੋਂ ਬਾਅਦ ਦੀਆਂ ਆਉਣ ਵਾਲੀਆ ਪੀੜੀਆਂ ਨੂੰ ਪਤਾ ਲੱਗ ਸਕੇ ਕਿ ਅਸੀਂ ਕੌਣ ਹਾਂ, ਸਾਡਾ ਵਜੂਦ ਕੀ ਹੈਤੇ ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਜਦੋਵੀ ਕੁਰਬਾਨੀ ਦੀ ਲੋੜ ਪਈ ਤਾਂ ਸਿੱਖ ਕੌਮ ਹਮੇਸ਼ਾਅੱਗੇ ਰਹੀ ਹੈ। ਚਾਹੇ ਉਹ ਜੰਗ ਦਾ ਮੈਦਾਨ ਹੀ ਕਿਉਂ ਨਾ ਹੋਵੇ, ਸਾਡੇ ਗੁਰੂਆ ਤੋਂ ਲੈ ਕੇ ਅਜ਼ਾਦੀ ਦੀ ਲੜਾਈ ਤੱਕ ਪੈਰ-ਪੈਰ 'ਤੇ ਕੁਰਬਾਨੀ ਦੀ ਲੋੜ ਪਈ ਤੇ ਸਾਡੀ ਇਸ ਬਹਾਦਰ ਕੌਮ ਨੇ ਹਮੇਸਾ ਸ਼ੇਰ ਦੀ ਤਰ੍ਹਾਂਡਟ ਕੇ ਹਰ ਮੁਸ਼ਕਲ ਤੋਂ ਮੁਸ਼ਕਲ ਮੁਕਾਬਲਾ ਫ਼ਤਿਹ ਕੀਤਾ।"


ਇਸ ਤੋਂ ਇਲਾਵਾ ਜੋਬਨਪ੍ਰੀਤ ਨੇ ਇਹ ਗੱਲ ਵੀ ਪੋਸਟ 'ਚ ਕਹੀ ਹੈ ਕਿ ਜੇਕਰ ਵਾਹਿਗੁਰੂ ਦੀ ਮਰਜ਼ੀਹੋਵੇ ਤਾਂ ਉਹ ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ ਅਤੇ ਹੋਰ ਵੀ ਸ਼ਹਾਦਤ ਦੇ ਵਿਸ਼ਿਆਂ 'ਤੇ ਫ਼ਿਲਮਾਂ ਕਰਨਗੇ।
ਵਰਣਨਯੋਗ ਹੈ ਕਿ ਇਸ ਫ਼ਿਲਮ 'ਚ ਜੋਬਨਪ੍ਰੀਤ ਤੋਂ ਇਲਾਵਾ ਜਪਤੇਜ ਸਿੰਘ, ਮੁਕੁਲ ਦੇਵ ਅਤੇ ਕਈ ਹੋਰ ਦਿਗਜ਼ ਕਲਾਕਾਰ ਨਜ਼ਰ ਆਉਣਗੇ।

ABOUT THE AUTHOR

...view details