ਪੰਜਾਬ

punjab

ETV Bharat / sitara

ਜੇ ਕੰਗਨਾ ਮਹਾਰਾਸ਼ਟਰ ਤੋਂ ਮੁਆਫੀ ਮੰਗਦੀ ਹੈ ਤਾਂ ਫਿਰ ਮੈਂ ਵੀ ਸੋਚਾਂਗਾ: ਰਾਉਤ - ਐਸਐਸਆਰ ਦੀ ਸ਼ਿਕਾਇਤਾਂ ਨੂੰ ਨਜ਼ਰ ਅੰਦਾਜ਼

ਕੰਗਨਾ ਰਣੌਤ ਵੱਲੋਂ ਮੁੰਬਈ ਨੂੰ ਮਿੰਨੀ ਪਾਕਿਸਤਾਨ ਨਾਲ ਤੁਲਨਾ ਕਰਨ ਦੀ ਟਿੱਪਣੀ 'ਤੇ ਪ੍ਰਤੀਕ੍ਰਿਆ ਦਿੰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਕੰਗਨਾ 'ਤੇ ਝੂਠ ਬੋਲਣ ਦੇ ਦੋਸ਼ ਲਗਾਏ ਅਤੇ ਕਿਹਾ ਕਿ, 'ਮੁੰਬਈ ਨੇ ਕੰਗਨਾ ਨੂੰ ਬਹੁਤ ਕੁੱਝ ਦਿੱਤਾ ਅਤੇ ਹੁਣ ਉਹ ਪੂਰੀ ਦੁਨੀਆ 'ਚ ਮੁੰਬਈ ਅਤੇ ਮੁੰਬਈ ਪੁਲਿਸ ਦੇ ਨਾਮ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ।

kangana should apologise to maharashtra says sanjay raut
ਕੰਗਨਾ ਮਹਾਰਾਸ਼ਟਰ ਤੋਂ ਮੁਆਫੀ ਮੰਗਦੀ ਹੈ ਤੇ ਮੈਂ ਵੀ ਸੋਚਾਂਗਾ: ਰਾਉਤ

By

Published : Sep 6, 2020, 11:00 PM IST

ਮੁੰਬਈ: ਅਦਾਕਾਰਾ ਕੰਗਨਾ ਰਣੌਤ ਦੇ ਮੁਆਫੀ ਮੰਗਣ ਤੋਂ ਇਨਕਾਰ ਕਰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ ਕਿਹਾ ਕਿ ਕੰਗਨਾ ਨੂੰ ਮਹਾਰਾਸ਼ਟਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਹ ਪੁੱਛੇ ਜਾਣ 'ਤੇ ਕਿ ਉਹ ਕੰਗਨਾ ਤੋਂ ਮੁਆਫੀ ਮੰਗਣਗੇ, ਜਿਸ ਦਾ ਜਵਾਬ ਦਿੰਦੇ ਹੋਏ ਰਾਉਤ ਨੇ ਕਿਹਾ ਕਿ, "ਜੇ ਕੰਗਨਾ ਮਹਾਰਾਸ਼ਟਰ ਤੋਂ ਮੁਆਫੀ ਮੰਗਦੀ ਹੈ, ਤਾਂ ਮੈਂ ਮੁਆਫੀ ਮੰਗਣ ਬਾਰੇ ਸੋਚਾਂਗਾ।"

ਰਾਉਤ ਨੇ ਪੁੱਛਿਆ ਕਿ ਉਸ ਨੇ ਮੁੰਬਈ ਨੂੰ ਮਿੰਨੀ ਪਾਕਿਸਤਾਨ ਕਿਹਾ ਹੈ। ਕੀ ਤੁਹਾਡੇ 'ਚ ਅਹਿਮਦਾਬਾਦ ਦੇ ਬਾਰੇ ਅਜਿਹਾ ਕਹਿਣ ਦੀ ਹਿੰਮਤ ਹੈ?

ਇਸ ਤੋਂ ਪਹਿਲਾਂ ਵੀਰਵਾਰ ਨੂੰ ਅਦਾਕਾਰਾ ਨੇ ਟਵਿੱਟਰ 'ਤੇ ਇਹ ਦਾਅਵਾ ਕੀਤਾ ਕਿ ਸ਼ਿਵ ਸੈਨਾ ਨੇਤਾ 'ਸੰਜੇ ਰਾਉਤ' ਨੇ ਮੈਨੂੰ ਖੁੱਲੀ ਧਮਕੀ ਦਿੱਤੀ ਹੈ ਅਤੇ ਮੈਨੂੰ ਮੁੰਬਈ ਵਾਪਸ ਨਾ ਆਉਣ ਲਈ ਕਿਹਾ ਹੈ। ਮੁੰਬਈ ਦੀ ਸੜਕਾਂ 'ਤੇ ਅਜ਼ਾਦੀ ਦੇ ਬਾਅਦ ਅਤੇ ਹੁਣ ਖੁੱਲੀ ਧਮਕੀ, ਮੁੰਬਈ ਕਿਉਂ ਮਹਿਸੂਸ ਕਰ ਰਿਹਾ ਹੈ। ਪਾਕਿਸਤਾਨ ਨੇ ਕਸ਼ਮੀਰ 'ਤੇ ਕਬਜ਼ਾ ਕਰ ਲਿਆ?'

ਉਨ੍ਹਾਂ ਨੇ ਇੱਕ ਹੋਰ ਟਵੀਟ 'ਚ ਕਿਹਾ ਕਿ 'ਇੱਕ ਵੱਡੇ ਸਿਤਾਰੇ ਦੀ ਹੱਤਿਆ ਦੇ ਬਾਅਦ ਡਰੱਗ ਅਤੇ ਫਿਲਮ ਮਾਫੀਆ ਰੈਕੇਟ ਦੇ ਬਾਰੇ ਗੱਲ ਕੀਤੀ, ਮੈਨੂੰ ਮੁੰਬਈ ਪੁਲਿਸ ‘ਤੇ ਭਰੋਸਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਐਸਐਸਆਰ ਦੀ ਸ਼ਿਕਾਇਤਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ, ਹਰ ਕੋਈ ਉਨ੍ਹਾਂ ਨੂੰ ਮਾਰ ਦੇਵੇਗਾ। ਜੇ ਮੈਂ ਅਸੁਰੱਖਿਅਤ ਮਹਿਸੂਸ ਕਰਦੀ ਹਾਂ, ਇਸ ਦਾ ਮਤਲਬ ਹੈ, ਮੈਨੂੰ ਇੰਡਸਟਰੀ ਅਤੇ ਮੁੰਬਈ ਤੋਂ ਨਫ਼ਰਤ ਹੈ?'

ਕੰਗਨਾ ਰਣੌਤ ਦਾ ਵਿਰੋਧ ਕਰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਉਸ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ,' ਮੁੰਬਈ ਨੇ ਕੰਗਨਾ ਨੂੰ ਬਹੁਤ ਕੁੱਝ ਦਿੱਤਾ ਹੈ ਅਤੇ ਉਹ ਹੁਣ ਪੂਰੀ ਦੁਨੀਆ ਵਿੱਚ ਮੁੰਬਈ ਅਤੇ ਮੁੰਬਈ ਪੁਲਿਸ ਦੇ ਨਾਮ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ।'

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਸੰਬੰਧ ਵਿੱਚ ਦਿੱਤੇ ਬਿਆਨ ਤੋਂ ਬਾਅਦ ਟਿੱਪਣੀ ਆਈ ਹੈ, ਜੋ 14 ਜੂਨ ਨੂੰ ਆਪਣੇ ਮੁੰਬਈ ਰਿਹਾਇਸ਼ ਵਿੱਚ ਮ੍ਰਿਤਕ ਪਾਏ ਗਏ ਸਨ।

ABOUT THE AUTHOR

...view details