ਚੰਡੀਗੜ੍ਹ:ਅਦਾਕਾਰਬਰੂਨ ਸੋਬਤੀ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਅਦਾਕਾਰਬਰੂਨ ਸੋਬਤੀ ਦਾ ਜਨਮ 21 ਜੂਨ 1984 ਵਿੱਚ ਹੋਇਆ ਸੀ ਜੋ ਅੱਜ ਇੱਕ ਬਹੁਤ ਮਸ਼ਹੂਰ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਕਲਾਕਾਰ ਹੈ।
ਇਹ ਵੀ ਪੜੋ: BTS ਨੇ ਰੱਦ ਕੀਤਾ "ਮੈਪ ਆਫ਼ ਦੀ ਸੋਲ' ਵਰਲਡ ਟੂਰ, ਜਾਣੋ ਕਾਰਨ
ਬਰੂਨ ਸੋਬਤੀ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਮਾਰਕਸ ਸਕੂਲ ਨਵੀਂ ਦਿੱਲੀ ਤੋਂ ਕੀਤੀ ਹੈ। ਮਨੋਰੰਜਨ ਉਦਯੋਗ ਵਿੱਚ ਆਉਣ ਤੋਂ ਪਹਿਲਾਂ, ਉਸਨੇ ਜਿੰਦਲ ਟੈਲੀਕਾਮ ਵਿੱਚ 7 ਸਾਲ ਕੰਮ ਕੀਤਾ। ਉਸਨੇ 12 ਦਸੰਬਰ 2010 ਨੂੰ ਪਸ਼ਮੀਨ ਮਨਚੰਦਾ ਨਾਲ ਇੱਕ ਗੁਰਦੁਆਰੇ ਵਿੱਚ ਵਿਆਹ ਕਰਵਾਇਆ।