ਚੰਡੀਗੜ੍ਹ: ਪੰਜਾਬੀ ਇੰਡਸਟਰੀ 'ਚ ਗਾਇਕਾ ਅਤੇ ਅਦਾਕਾਰਾ ਦਿਲਜੋਤ ਆਪਣੇ ਕਰੀਅਰ ਦੇ ਵਿੱਚ ਕਾਫ਼ੀ ਨਾਂਅ ਕਮਾ ਰਹੀ ਹੈ, ਹਾਲ ਹੀ ਦੇ ਵਿੱਚ ਉਸਨੇ ਇੰਸਟਾਗ੍ਰਾਮ 'ਤੇ ਆਪਣੀ ਆਉਣ ਵਾਲੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਦੀ ਜਾਣਕਾਰੀ ਜੋਰਡਨ ਸੰਧੂ ਦੇ ਨਾਲ ਇਕ ਵੱਖਰੇ ਅੰਦਾਜ਼ 'ਚ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਇਹ ਫ਼ਿਲਮ ਪਿਆਰ ਮੁਹੱਬਤ ਦੇ ਇਕ ਵੱਖਰੇ ਅੰਦਾਜ਼ ਨੂੰ ਪੇਸ਼ ਕਰੇਗੀ।
ਇਸ ਵੀਡੀਓ ਦੇ ਵਿੱਚ ਜਿੱਥੇ ਫ਼ਿਲਮ ਦੀ ਜਾਣਕਾਰੀ ਮਿਲ ਰਹੀ ਹੈ ਉੱਥੇ ਹੀ ਜੌਰਡਨ ਸੰਧੂ ਤੇ ਮੀਤ ਯਾਨੀ ਕਿ ਦਿਲਜੋਤ ਦੀ ਨੋਕ-ਝੋਕ ਵੀ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਦੋਵੇਂ ਕਲਾਕਾਰ ਆਪਣੇ -ਆਪਣੇ ਕਿਰਦਾਰ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਦਿਲਜੋਤ ਅਤੇ ਜੌਰਡਨ ਸੰਧੂ ਤੋਂ ਇਲਾਵਾ ਬੀ.ਐੱਨ ਸ਼ਰਮਾ, ਅਮਨ, ਨੀਟੂ ਪੰਧੇਰ, ਰਵਿੰਦਰ ਮੈਡ ਵਰਗੇ ਦਿੱਗਜ਼ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੇ ਨਿਰਮਾਤਾ ਅਮਨ ਚੀਮਾ ਹਨ ਜੋ ਫ਼ਿਲਮ ਦੇ ਵਿੱਚ ਸਹਿ ਨਿਰਦੇਸ਼ਕ ਦੀ ਭੂਮਿਕਾ ਵੀ ਨਿਭਾ ਰਹੇ ਹਨ। ਇਹ ਫ਼ਿਲਮ ਅਨੰਤਾ ਫ਼ਿਲਮਸ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਬਹੁਤ ਜਲਦ ਫ਼ਿਲਮ ਦੀ ਰਿਲੀਜ਼ ਡੇਟ ਵੀ ਸਾਹਮਣੇ ਆਵੇਗੀ।