ਯੁਵਰਾਜ ਹੰਸ ਦੇ ਵਿਆਹ ਦੀਆਂ ਰਸਮਾਂ ਸ਼ੁਰੂ - minakshi
ਚੰਡੀਗੜ੍ਹ: ਅਦਾਕਾਰ ਤੇ ਗਾਇਕ ਯੁਵਰਾਜ ਹੰਸ ਵਿਆਹ ਦੇ ਬੰਧਨ 'ਚ ਬਝਣ ਜਾ ਰਹੇ ਹਨ। ਉਹਨਾਂ ਦਾ ਵਿਆਹ ਮਾਨਸੀ ਸ਼ਰਮਾ ਦੇ ਨਾਲ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਨੇ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸਾਂਝੀ ਕੀਤੀ ਹੈ।
ਇਸ ਫੋਟੋ 'ਤੇ ਨਵਰਾਜ ਹੰਸ ਲਿਖਦੇ ਹਨ ਕਿ ਮੇਰੀ ਜਾਨ ਨੂੰ ਅੱਜ ਵਟਨਾ ਲੱਗ ਗਿਆ, 3 ਦਿਨ ਬਾਅਦ ਹੁਣ ਵਿਆਹ ਹੋਵੇਗਾ।
ਦੱਸਣਯੋਗ ਹੈ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਮੰਗਣੀ ਪਿਛਲੇ ਸਾਲ ਹੀ ਹੋ ਗਈ ਸੀ। ਦੋਵੇਂ ਇਕ ਦੂਸਰੇ ਨੂੰ ਕਾਫ਼ੀ ਸਮੇਂ ਤੋਂ ਡੈਟ ਵੀ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਯੁਵਰਾਜ ਹੰਸ ਨੇ ਆਪਣੇ ਕਰੀਅਰ ਦੀ ਸ਼ੂਰੁਆਤ ਪੰਜਾਬੀ ਫਿਲਮ 'ਯਾਰ ਅਣਮੁੱਲੇ' ਤੋਂ ਕੀਤੀ ਸੀ। ਇਸ ਫਿਲਮ 'ਚ ਯੁਵਰਾਜ ਨਾਲ ਹਰੀਸ਼ ਵਰਮਾ ਤੇ ਆਰਿਯਾ ਬੱਬਰ ਨੇ ਵੀ ਕੰਮ ਕੀਤਾ ਸੀ। ਯਾਰ ਅਣਮੁੱਲੇ ਫ਼ਿਲਮ 'ਚ ਯੁਵਰਾਜ ਦੀ ਭੂਮਿਕਾ ਇਕ ਸ਼ਰਮਾਕਲ ਤੇ ਸਾਊ ਮੁੰਡੇ ਦੀ ਸੀ। ਇਸ ਫ਼ਿਲਮ ਲਈ ਯੁਵਰਾਜ ਨੂੰ ਪੰਜਾਬੀ ਫਿਲਮ ਫੈਸਟੀਵਲ 'ਚ ਬੈਸਟ ਡੈਬਿਉ ਅਦਾਕਾਰ ਦਾ ਅਵਾਰਡ ਵੀ ਮਿਲਿਆ ਸੀ।