ਚੰਡੀਗੜ੍ਹ: ਹਾਲੀਵੁੱਡ ਫ਼ਿਲਮ 'Avengers: Endgame ' ਰਿਲੀਜ਼ ਦੇ ਦਿਨ ਹੀ ਲਗਾਤਾਰ ਰਿਕਾਰਡ ਬਣਾ ਰਹੀ ਹੈ। ਭਾਰਤ 'ਚ 26 ਅਪ੍ਰੈਲ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਔਪਨਿੰਗ ਡੇ ਦੀ ਕਮਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ । ਤਿੰਨ ਦਿਨਾਂ 'ਚ ਇਸ ਫ਼ਿਲਮ ਨੇ ਹਾਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਕੇ ਇਤਿਹਾਸ ਰੱਚ ਦਿੱਤਾ ਹੈ।
Avengers: Endgame ਨੇ ਰੱਚਿਆ ਭਾਰਤੀ ਬਾਕਸ ਆਫ਼ਿਸ 'ਤੇ ਰਿਕਾਰਡ
Avengers: Endgame ਨੇ ਭਾਰਤ 'ਚ ਰਿਲੀਜ਼ ਹੋਣ ਤੋਂ ਬਾਅਦ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਪਹਿਲੇ ਦਿਨ ਫ਼ਿਲਮ ਨੇ 53.10 ਕਰੋੜ ਦਾ ਬਾਕਸ ਆਫ਼ਿਸ ਕਲੈਕਸ਼ਨ ਕੀਤਾ ਸੀ। ਸ਼ਨੀਵਾਰ ਨੂੰ ਇਸ ਫ਼ਿਲਮ ਨੇ 51.40 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਐਤਵਾਰ ਨੂੰ ਇਹ ਅੰਕੜਾ 52.70 ਕਰੋੜ ਰੁਪਏ ਦੇ ਕਰੀਬ ਸੀ। ਸ਼ੁਕੱਰਵਾਰ ਤੋਂ ਲੈ ਕੇ ਐਤਵਾਰ ਤੱਕ ਦੀ ਕਮਾਈ ਨੂੰ ਜੋੜਿਆ ਜਾਵੇ ਤਾਂ ਇਸ ਫ਼ਿਲਮ ਨੇ ਭਾਰਤ 'ਚ 157 ਕਰੋੜ ਤੋਂ ਵੀ ਜ਼ਿਆਦਾ ਕਮਾਈ ਕਰ ਲਈ ਹੈ।
ਜ਼ਿਕਰਯੋਗ ਹੈ ਕਿ 'ਅਵੇਂਜਰਸ ਐਂਡਗੇਮ' ਨੇ ਭਾਰਤੀ ਬਾਕਸ ਆਫ਼ਿਸ 'ਤੇ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ 'ਅਵੇਂਜਰਸ:ਦੀ ਇਨਫ਼ੀਨੀਟੀ ਵਾਰ' ਨੂੰ ਵੀ ਕਮਾਈ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਹੈ। ਜੀ ਹਾਂ ਇਸ ਫ਼ਿਲਮ ਨੇ ਤਿੰਨ ਦਿਨਾਂ ਦੀ ਕਮਾਈ ਦੇ ਮੁਕਾਬਲੇ 'ਅਵੇਂਜਰਸ:ਦੀ ਇਨਫ਼ੀਨੀਟੀ ਵਾਰ' ਨਾਲੋਂ 67 ਪ੍ਰਤੀਸ਼ਤ ਜ਼ਿਆਦਾ ਕਮਾਈ ਕੀਤੀ ਹੈ।