ਅਮਰਿੰਦਰ ਗਿੱਲ ਦਾ ਮਤਲਬ ਰਿਸਕ
ਫ਼ਿਲਮ 'ਲਾਈਏ ਜੇ ਯਾਰੀਆਂ' ਅਤੇ 'ਭਾਰਤ' ਇੱਕਠੇ ਰਿਲੀਜ਼ ਹੋ ਰਹੀਆਂ ਹਨ। । ਪੰਜਾਬੀ ਇੰਡਸਟਰੀ ਦੇ ਮਾਹਿਰ ਇਸ ਨੂੰ ਬਹੁਤ ਵੱਡਾ ਰਿਸਕ ਦੱਸਦੇ ਹਨ।
ਚੰਡੀਗੜ੍ਹ : ਪੰਜਾਬੀ ਇੰਡਸਟਰੀ 'ਚ ਅਮਰਿੰਦਰ ਗਿੱਲ ਦੀ ਖ਼ਾਸੀਅਤ ਹੈ ਕਿ ਉਹ ਰਿਸਕ ਬਹੁਤ ਲੈਂਦੇ ਹਨ। ਇਸ ਦੀ ਸ਼ੁਰੂਆਤ ਉਨ੍ਹਾਂ 2016 'ਚ ਕੀਤੀ ਸੀ ਜਦੋਂ ਫ਼ਿਲਮ 'ਲਵ ਪੰਜਾਬ' ਅਤੇ 'ਅਰਦਾਸ' ਇੱਕਠੇ ਰਿਲੀਜ਼ ਹੋਈਆ ਸਨ। ਪੰਜਾਬੀ ਇੰਡਸਟਰੀ ਲਈ ਉਸ ਵੇਲੇ ਬਹੁਤ ਵੱਡੀ ਗੱਲ ਸੀ ਕਿ ਦੋ ਪੰਜਾਬੀ ਫ਼ਿਲਮਾਂ ਇਕੋ ਦਿਨ ਰਿਲੀਜ਼ ਹੋਈਆਂ ਸਨ।
ਇੱਥੇ ਹੀ ਅਮਰਿੰਦਰ ਗਿੱਲ ਦਾ ਰਿਸਕ ਖ਼ਤਮ ਨਹੀਂ ਹੋਇਆ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ 'ਅਸ਼ਕੇ' ਉਨ੍ਹਾਂ ਨੇ ਬਿਨਾ ਪ੍ਰਮੋਸ਼ਨ ਤੋਂ ਰਿਲੀਜ਼ ਕੀਤੀ ਸੀ। ਇੱਥੋਂ ਤੱਕ ਕੇ ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਕੁਝ ਟਾਈਮ ਪਹਿਲਾਂ ਆਇਆ ਸੀ। ਰਿਸਕ ਲੈਣ ਦੇ ਬਾਵਜੂਦ ਵੀ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਕੇ ਗਈ ਸੀ।
ਅੱਜਕੱਲ੍ਹ ਇੰਟਰਨੈਟ 'ਤੇ ਫ਼ਿਲਮ 'ਲਾਈਏ ਜੇ ਯਾਰੀਆਂ' ਦੇ ਗੀਤ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੇ ਹਨ। ਇਹ ਫ਼ਿਲਮ 5 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸੇ ਦਿਨ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਵੀ ਰਿਲੀਜ਼ ਹੋ ਰਹੀ ਹੈ। ਆਮਤੌਰ 'ਤੇ ਨਿਰਮਾਤਾ ਵੱਡੇ ਸਟਾਰ ਦੇ ਨਾਲ ਫ਼ਿਲਮ ਰਿਲੀਜ਼ ਕਰਨ ਤੋਂ ਗੁਰੇਜ਼ ਕਰਦੇ ਹਨ। ਪੰਜਾਬੀ ਇੰਡਸਟਰੀ ਦੇ ਮਾਹਿਰ ਵੀ ਇਸ ਨੂੰ ਬਹੁਤ ਵੱਡਾ ਰਿਸਕ ਦੱਸਦੇ ਹਨ। ਪਰ ਅਮਰਿੰਦਰ ਗਿੱਲ ਅਤੇ ਉਨ੍ਹਾਂ ਦੀ ਟੀਮ ਨੇ ਇਹ ਰਿਸਕ ਵੀ ਲੈ ਲਿਆ ਹੈ।
ਅੰਗਰੇਜ਼ੀ 'ਚ ਕਹਾਵਤ "no risk no progress" ਅਮਰਿੰਦਰ ਗਿੱਲ 'ਤੇ ਬਾਖੂਬੀ ਢੁੱਕਦੀ ਹੈ। ਕਿਉਂਕਿ ਜਦੋਂ ਵੀ ਉਨ੍ਹਾਂ ਰਿਸਕ ਲਿਆ ਹੈ। ਉਸ ਵੇਲੇ ਹੀ ਫ਼ਿਲਮ ਸੁਪਰਹਿੱਟ ਗਈ ਹੈ। ਪਰ ਇਸ ਵਾਰ ਵੇਖਣਾ ਦਿਲਚਸਪ ਹੋਵੇਗਾ ਕਿ ਇਹ ਰਿਸਕ ਫ਼ਿਲਮ ਨੂੰ ਸੁਪਰਹਿੱਟ ਸਾਬਿਤ ਕਰ ਪਾਉਂਦਾ ਹੈ ਕਿ ਨਹੀਂ।