ਹੈਦਰਾਬਾਦ:ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਸਲ 'ਚ ਬਿੱਗ ਬੀ ਨੇ ਰਾਜਧਾਨੀ ਦਿੱਲੀ 'ਚ ਆਪਣੇ ਫੈਮਿਲੀ ਹਾਊਸ 'ਸੋਪਨ' ਲਈ ਡੀਲ ਕੀਤੀ ਹੈ। ਬਿੱਗ ਬੀ ਨੇ ਦਿੱਲੀ ਦੇ ਗੁਲਮੋਹਰ ਪਾਰਕ 'ਚ ਸਥਿਤ ਇਸ ਘਰ ਨੂੰ 23 ਕਰੋੜ ਰੁਪਏ 'ਚ ਵੇਚਿਆ ਹੈ। ਧਿਆਨ ਯੋਗ ਹੈ ਕਿ ਇਸ ਘਰ 'ਚ ਅਮਿਤਾਭ ਬੱਚਨ ਦੇ ਮਾਤਾ-ਪਿਤਾ ਤੇਜੀ ਬੱਚਨ ਅਤੇ ਹਰਿਵੰਸ਼ ਰਾਏ ਬੱਚਨ ਹੀ ਰਹਿੰਦੇ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਘਰ ਦੀ ਰਜਿਸਟ੍ਰੇਸ਼ਨ ਦਾ ਕੰਮ ਪਿਛਲੇ ਸਾਲ ਹੀ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੀ ਨੇ ਆਪਣੇ ਪਰਿਵਾਰ ਦਾ ਇਹ ਘਰ ਨੇਜ਼ੋਨ ਗਰੁੱਪ ਦੀ ਸੀਈਓ ਅਵਨੀ ਬਦਰ ਨੂੰ ਵੇਚ ਦਿੱਤਾ ਹੈ। ਪਿਛਲੇ ਸਾਲ 7 ਦਸੰਬਰ ਨੂੰ ਬਦਰ ਨੇ ਇਹ ਜਾਇਦਾਦ ਆਪਣੇ ਨਾਂ 'ਤੇ ਦਰਜ ਕਰਵਾਈ ਸੀ।
ਰਿਪੋਰਟ ਮੁਤਾਬਕ ਅਵਨੀ ਅਤੇ ਬਿਗ ਬੀ ਦਾ ਪਰਿਵਾਰ ਪਿਛਲੇ 35 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਅਮਿਤਾਭ ਬੱਚਨ ਦੀ ਦਿੱਲੀ ਵਿੱਚ ਸਥਿਤ ਇਹ ਜਾਇਦਾਦ 418 ਵਰਗ ਮੀਟਰ ਵਿੱਚ ਫੈਲੀ ਹੋਈ ਸੀ।