ਹੈਦਰਾਬਾਦ: ਨਾਰਕੋਟਿਕਸ ਕੰਟਰੋਲ ਬਿਉਰੋ (NCB) ਬਾਲੀਵੁੱਡ ਵਿੱਚ ਡਰੱਗ ਰੈਕੇਟ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਪਿਛਲੇ ਦੋ ਸਾਲਾਂ ਤੋਂ ਐਨਸੀਬੀ ਲਗਾਤਾਰ ਡਰੱਗ ਰੈਕੇਟ ਦਾ ਪਰਦਾਫਾਸ਼ ਕਰ ਰਿਹਾ ਹੈ। ਇੱਥੇ ਵੀਰਵਾਰ ਨੂੰ ਐਨਸੀਬੀ ਦੀ ਇੱਕ ਟੀਮ ਚੰਕੀ ਪਾਂਡੇ ਦੀ ਧੀ ਅਤੇ ਅਦਾਕਾਰਾ ਅਨੰਨਿਆ ਪਾਂਡੇ ਦੇ ਘਰ ਪਹੁੰਚੀ।
ਐਨਸੀਬੀ ਨੇ ਅਨੰਨਿਆ ਨੂੰ ਵੀਰਵਾਰ ਦੁਪਹਿਰ 2 ਵਜੇ ਪੁੱਛਗਿੱਛ ਲਈ ਬੁਲਾਇਆ ਸੀ, ਪਰ ਅੰਨਨਿਆ ਨਿਰਧਾਰਤ ਸਮੇਂ ਤੱਕ ਐਨਸੀਬੀ ਦਫਤਰ ਨਹੀਂ ਪਹੁੰਚੀ। ਅਨੰਨਿਆ ਪਾਂਡੇ ਦੁਪਹਿਰ 3 ਵਜੇ ਤੋਂ ਬਾਅਦ ਪੁੱਛਗਿੱਛ ਲਈ ਐਨਸੀਬੀ ਦਫਤਰ ਲਈ ਰਵਾਨਾ ਹੋਈ। ਦੱਸ ਦਈਏ ਕਿ ਅਨੰਨਿਆ ਦੇ ਨਾਲ ਉਸਦੇ ਪਿਤਾ ਚੰਕੀ ਪਾਂਡੇ ਐਨਸੀਬੀ ਦਫਤਰ ਪਹੁੰਚੇ ਹਨ। ਐਨਸੀਬੀ ਪਹਿਲਾਂ ਹੀ ਅਨੰਨਿਆ ਦਾ ਫ਼ੋਨ ਜ਼ਬਤ ਕਰ ਚੁੱਕੀ ਹੈ।
ਐਨਸੀਬੀ ਦੇ ਜ਼ੋਨਲ ਅਧਿਕਾਰੀ ਸਮੀਰ ਵਾਨਖੇੜੇ ਅਨੰਨਿਆ ਪਾਂਡੇ ਤੋਂ ਪੁੱਛਗਿੱਛ ਕਰ ਰਹੇ ਹਨ। ਅਨੰਨਿਆ ਪਾਂਡੇ ਤੋਂ ਮਹਿਲਾ ਐਨਸੀਬੀ ਅਧਿਕਾਰੀਆਂ ਵਿਚਾਲੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਨੰਨਿਆ ਪਾਂਡੇ ਨੇ ਆਪਣੀ ਟੀਮ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਗਲੇ ਕੁਝ ਦਿਨਾਂ ਤੱਕ ਸ਼ੂਟਿੰਗ ਨਹੀਂ ਕਰੇਗੀ।
ਇਸ ਦੇ ਨਾਲ ਹੀ ਅੰਨਨਿਆ ਨੂੰ ਭੇਜੇ ਸੰਮਨ 'ਤੇ ਐਨਸੀਬੀ ਦੇ ਡੀਡੀਜੀ ਅਸ਼ੋਕ ਮੁਥਾ ਨੇ ਕਿਹਾ,' ਵੀਰਵਾਰ ਸਵੇਰੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ, ਅਸੀਂ ਸੰਮਨ ਭੇਜ ਦਿੱਤੇ ਹਨ ਅਤੇ ਪ੍ਰਕਿਰਿਆ ਦੇ ਅਨੁਸਾਰ ਕੰਮ ਕਰ ਰਹੇ ਹਾਂ ਅਤੇ ਕੁਝ ਨਹੀਂ ਕਹਿ ਸਕਦੇ।
ਦੂਜੇ ਪਾਸੇ ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਦੀ ਟੀਮ ਵੀਰਵਾਰ ਨੂੰ ਕਰੂਜ਼ ਡਰੱਗ ਮਾਮਲੇ ਵਿੱਚ ਸ਼ਾਹਰੁਖ਼ ਖ਼ਾਨ ਦੇ ਘਰ 'ਮੰਨਤ' ਪਹੁੰਚੀ ਹੈ। ਇਸ ਤੋਂ ਪਹਿਲਾਂ, ਸ਼ਾਹਰੁਖ ਖਾਨ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਗਏ ਸੀ, ਜੋ ਕਿ ਇੱਕ ਨਸ਼ੇ ਦੇ ਮਾਮਲੇ ਵਿੱਚ 17 ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਸੀ। ਇਸ ਤੋਂ ਬਾਅਦ ਐਨਸੀਬੀ ਦੀ ਟੀਮ ਸ਼ਾਹਰੁਖ ਦੇ ਘਰ ਪਹੁੰਚੀ ਅਤੇ ਡਰੱਗ ਮਾਮਲੇ ਵਿੱਚ ਘਰ ਦੀ ਤਲਾਸ਼ੀ ਕਰ ਰਹੀ ਹੈ।
ਅਨੰਨਿਆ ਪਾਂਡੇ ਆਰੀਅਨ ਖਾਨ ਦੀ ਹੈ ਦੋਸਤ