ਮੁੰਬਈ: ਕੋਰੋਨਾ ਵਾਇਰਸ ਵਰਗੀ ਖ਼ਤਰਨਾਕ ਮਹਾਂਮਾਰੀ ਤੋਂ ਪੂਰੀ ਦੁਨੀਆ ਪ੍ਰੇਸ਼ਾਨ ਹੈ। ਇਸ ਮੁਸ਼ਕਲ ਸਮੇਂ ਵਿੱਚ ਕਈ ਲੋਕਾਂ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ।
ਕੋਰੋਨਾ ਦਾ ਕਹਿਰ: ਟਾਈਗਰ ਨੇ ਵਧਾਇਆ ਮਦਦ ਦਾ ਹੱਥ, ਇਸ ਐਨਜੀਓ ਨਾਲ ਕਰਨਗੇ ਕੰਮ
ਕੋਰੋਨਾ ਵਾਇਰਸ ਦੇ ਚਲਦਿਆਂ ਹਰ ਕੋਈ ਗਰੀਬ ਲੋਕਾਂ ਦੀ ਮਦਦ ਕਰ ਰਿਹਾ ਹੈ। ਇਸੇ ਦੌਰਾਨ ਅਦਾਕਾਰ ਟਾਈਗਰ ਸ਼ਰਾਫ਼ ਵੀ ਵਿਸ਼ਾਲ ਕੰਧਾਰੀ ਦੀ ਐਨਜੀਓ ਨਾਲ ਜੁੜੇ ਹਨ ਤਾਂ ਜੋ ਉਹ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸਕਣ।
ਬਾਲੀਵੁੱਡ ਨੇ ਵੀ ਇਸ ਵਿੱਚ ਵੱਧ-ਚੜ ਕੇ ਹਿੱਸਾ ਲਿਆ ਹੈ। ਇਸ ਸਮੇਂ ਵਿੱਚ 'ਮਦਰ ਨੇਚਰ ਸਟੂਡੀਓ' ਦੇ ਮਾਲਕ ਵਿਸ਼ਾਲ ਕੰਧਾਰੀ ਅੱਗੇ ਆਏ ਹਨ। ਵਿਸ਼ਾਲ ਕੰਧਾਰੀ ਇੱਕ ਐਨਜੀਓ ਵੀ ਚਲਾਉਂਦੇ ਹਨ। ਇਸ ਲੌਕਡਾਊਨ ਵਿੱਚ ਵਿਸ਼ਾਲ ਲੋਕਾਂ ਦੀ ਮਦਦ ਵੀ ਕਰ ਰਹੇ ਹਨ। ਉਹ ਗਰੀਬ ਲੋਕਾਂ ਨੂੰ ਖਾਣਾ ਖਵਾ ਰਹੇ ਹਨ ।
ਦੱਸ ਦੇਈਏ ਕਿ ਇਸ ਐਨਜੀਓ ਨਾਲ ਹੁਣ ਬਾਲੀਵੁੱਡ ਅਦਕਾਰ ਟਾਈਗਰ ਸ਼ਰਾਫ਼ ਵੀ ਜੁੜ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇਸ ਪਹਿਲ ਦੇ ਬਾਰੇ ਪੋਸਟ ਕੀਤਾ ਹੈ। ਵਿਸ਼ਾਲ ਨੇ ਕਿਹਾ, "ਅਸੀਂ ਬਹੁਤ ਖ਼ੁਸ਼ ਹਾਂ ਕਿ ਟਾਈਗਰ ਸ਼ਰਾਫ਼ ਵਰਗੇ ਨੌਜਵਾਨ ਆਈਕਨ ਨੇ ਸਾਡੇ ਯਤਨਾਂ ਉੱਤੇ ਧਿਆਨ ਦਿੱਤਾ ਹੈ ਤੇ ਆਪਣੇ ਕੰਮ ਦੇ ਬਾਰੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ। ਸਾਨੂੰ ਪੁਨ ਦੇ ਕੰਮਾਂ ਬਾਰੇ ਵਿੱਚ ਹੋਰ ਜਾਗਰੂਕਤਾ ਦੀ ਜ਼ਰੂਰਤ ਹੈ। ਇਹ ਇੱਕ ਵੱਡੇ ਪਰਿਵਾਰ ਦੇ ਰੂਪ ਵਿੱਚ ਸਾਰੇ ਨਾਲ ਆਉਣ ਦਾ ਸਮਾਂ ਹੈ ਤੇ ਸੁਨਿਸ਼ਚਿਤ ਕਰੋ ਕਿ ਇਸ ਪਰਿਵਾਰ ਵਿੱਚ ਕੋਈ ਵੀ ਖ਼ਾਲੀ ਪੇਟ ਨਾ ਸੋਵੇ।"