ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਮੁੰਬਈ ਵਿੱਚ ਸੀਬੀਆਈ ਜਾਂਚ ਜਾਰੀ ਹੈ। ਸੀਬੀਆਈ ਦੀ ਟੀਮ ਸੁਸ਼ਾਂਤ ਦੇ ਦੋਸਤ ਸਿਧਾਰਥ ਪਿਠਾਨੀ ਤੋਂ ਡੀਆਰਡੀਓ ਗੈਸਟ ਹਾਊਸ ਵਿੱਚ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਤੋਂ ਇਲਾਵਾ ਸੁਸ਼ਾਂਤ ਦਾ ਕੁੱਕ ਨੀਰਜ ਵੀ ਡੀਆਰਡੀਓ ਗੈਸਟ ਹਾਊਸ ਪਹੁੰਚ ਗਿਆ ਹੈ। ਸੂਤਰਾਂ ਅਨੁਸਾਰ ਸੀਬੀਆਈ ਨੀਰਜ ਅਤੇ ਸਿਧਾਰਥ ਨਾਲ ਪੁੱਛਗਿੱਛ ਕਰੇਗੀ।
ਇਸ ਤੋਂ ਪਹਿਲਾਂ ਸੀਬੀਆਈ ਸ਼ਨੀਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟ 'ਤੇ ਪਹੁੰਚੀ ਸੀ। ਉਥੇ ਲਗਭਗ ਪੰਜ ਘੰਟੇ ਰਹਿ ਕੇ ਉਨ੍ਹਾਂ ਨੇ ਸੁਸ਼ਾਂਤ ਦੀ ਖੁਦਕੁਸ਼ੀ ਨਾਲ ਜੁੜੇ ਦ੍ਰਿਸ਼ ਨੂੰ ਦੁਹਰਾਇਆ।
ਸੁਸ਼ਾਂਤ ਕੇਸ: DRDO ਗੈਸਟ ਹਾਊਸ 'ਚ ਸਿਧਾਰਥ ਤੇ ਨੀਰਜ, ਸੀਬੀਆਈ ਪੁੱਛਗਿੱਛ ਜਾਰੀ ਸੀਬੀਆਈ ਅਤੇ ਫੋਰੈਂਸਿਕ ਦੀ ਟੀਮ ਦੇ ਨਾਲ ਸੁਸ਼ਾਂਤ ਦਾ ਕੁੱਕ ਨੀਰਜ ਅਤੇ ਦੋਸਤ ਸਿਧਾਰਥ ਪਿਠਾਨੀ ਵੀ ਮੌਜੂਦ ਸਨ। ਦੋਹਾ ਨੇ ਉਸ ਦਿਨ ਕੀ ਅਤੇ ਕਿਵੇਂ ਹੋਇਆ ਤੇ ਕੀ ਵੇਖਿਆ ਗਿਆ, ਇਹ ਗੱਲ ਅਫ਼ਸਰਾਂ ਨੂੰ ਸਮਝਾਉਣ 'ਚ ਲੱਗੇ ਹੋਏ ਹਨ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਭੇਤ ਨੂੰ ਸੁਲਝਾਉਣ 'ਚ ਸੀਬੀਆਈ ਦੇ ਨਾਲ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਜੁਟ ਗਿਆ ਸੀ। ਇਸ ਮਾਮਲੇ ਵਿੱਚ ਹੁਣ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਅਤੇ ਫਲੈਟਮੈਟ ਸਿਧਾਰਥ ਪਿਠਾਨੀ ਨੇ ਪਹਿਲਾਂ ਈਡੀ ਦਫ਼ਤਰ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ।