ਨਵੀਂ ਦਿੱਲੀ: ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਦੀ ਘਟਨਾ 'ਤੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਨੇ ਟਿੱਪਣੀ ਕੀਤੀ। ਉਨ੍ਹਾਂ ਦੀ ਇਸ ਟਿੱਪਣੀ ਵਾਲੀ ਵੀਡੀਓ ਨੂੰ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ ਹੈ।
ਸੁਖਵਿੰਦਰ ਨੇ ਇਸ ਵੀਡੀਓ 'ਚ ਕਿਹਾ ਕਿ ਸ਼ਰਮ ਨਹੀਂ ਆਉਂਦੀ ਜੋ ਵਰਦੀਆਂ ਪਾ ਕੇ ਬੈਠੇ ਹਨ, ਥੋੜਾ ਤਾਂ ਬੋਲੋ ਇਸ ਮੁੱਦੇ 'ਤੇ ਤੁਸੀਂ ਚੁੱਪ ਕਿਉਂ ਬੈਠੇ ਹੋ? ਸੁਖਵਿੰਦਰ ਨੇ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੂੰ ਵੀ ਵੀਡੀਓ 'ਚ ਖ਼ਰੀਆਂ ਖ਼ਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੂੰ ਵੀ ਸਿਆਸਤ ਤੋਂ ਪਰੇ ਹੋ ਕੇ ਸੋਚਨਾ ਚਾਹੀਦਾ ਹੈ।
ਦੱਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਨੇ ਗਾਇਕ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਨੇ ਪਾਕਿਸਤਾਨ ਦੇ ਲੋਕਾਂ ਤੋਂ ਪੁਛਿੱਆ ਹੈ ਨਨਕਾਣਾ ਸਾਹਿਬ ਵਰਗੇ ਦਿਲ ਦੇ ਦੌਰੇ ਨੂੰ ਉਨ੍ਹਾਂ ਨੇ ਚੁੱਪ ਚਾਪ ਕਿਵੇਂ ਬਰਦਾਸ਼ਤ ਕਰ ਲਿਆ।"
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਸਥਾਨਕ ਲੋਕਾਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਮੁੱਖ ਗੇਟ 'ਤੇ ਬਹੁਤ ਸਾਰੇ ਪੱਥਰ ਮਾਰੇ ਸਨ। ਮੁੱਖ ਗੇਟ ਦੇ ਬਾਹਰ ਖੜ੍ਹੇ ਹੋ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਪੱਥਰ ਵੀ ਸੁੱਟੇ ਗਏ। ਇਸ ਦੇ ਨਾਲ ਹੀ ਗੁਰਦੁਆਰਾ ਨਨਕਾਣਾ ਸਾਹਿਬ ਦਾ ਨਾਂਅ ਬਦਲਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਹ ਵਿਵਾਦ ਦੋ ਮਹੀਨੇ ਪਹਿਲਾਂ ਸਿੱਖ ਲੜਕੀ ਜਗਜੀਤ ਕੌਰ ਦੇ ਧਰਮ ਪਰਿਵਰਤਨ ਨਾਲ ਸਬੰਧਤ ਹੈ।