ਮੁਬੰਈ: ਬਾਲੀਵੁੱਡ ਦੇ ਮਹਾਨ ਅਦਾਕਾਰ ਅਮਿਤਾਭ ਬਚਨ ਨੇ ਸਵਰਗਵਾਸੀ ਅਦਾਕਾਰਾ ਰਿਸ਼ੀ ਕਪੂਰ ਦੀ ਯਾਦ 'ਚ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤੇ ਉਨ੍ਹਾਂ ਦੀ ਲਿਪ ਸਿਂਕ ਸਕੀਲ ਦੇ ਬਾਰੇ ਦੱਸਿਆ। ਇਸ ਤਸਵੀਰ 'ਚ ਰਿਸ਼ੀ ਕਪੂਰ ਦੇ ਨਾਲ ਅਭਿਸ਼ੇਕ ਬਚਨ ਤੇ ਫਿਲਮ ਨਿਰਮਾਤਾ ਕਰਨ ਜੋਹਰ ਵੀ ਨਜ਼ਰ ਆ ਰਹੇ ਹਨ।
ਬਿੱਗ ਬੀ ਅਮਿਤਾਭ ਬਚਨ ਨੇ ਰਿਸ਼ੀ ਕਪੂਰ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਰਿਸ਼ੀ ਕਪੂਰ ਚੰਗੀ ਤਰ੍ਹਾਂ ਲਿਪ ਸਿਂਕ ਕਰਦੇ ਸੀ ਉਨ੍ਹਾਂ ਦੀ ਤਰ੍ਹਾਂ ਕੋਈ ਵੀ ਗਾਣੇ ਦਾ ਲਿਪ ਸਿਂਕ ਨਹੀਂ ਕਰ ਸਕਦਾ। ਉਨ੍ਹਾਂ ਦੇ ਐਕਸਪ੍ਰੈਸ਼ਨ 'ਚ ਸਿਰਫ਼਼ ਲਗਨ ਨੂੰ ਦੇਖਿਏ... ਅਵਿਸ਼ਵਾਸਯੋਗ .... ਇਥੇ ਤੱਕ ਇਸ ਉਮਰ 'ਚ ਤੇ ਇਹ ਪ੍ਰੋਗ੍ਰਾਮ ਮੇਰੇ ਲਈ ਕਦੇ ਭੁੱਲਣ ਵਾਲਾ ਨਹੀਂ ਹੈ।
ਇਸ ਤਸਵੀਰ 'ਚ ਅਭਿਸ਼ੇਕ ਬਚਨ ਕੋਈ ਗਾਣਾ ਗਾ ਰਹੇ ਹਨ ਤੇ ਕਰਨ ਜੋਹਰ ਪਿੱਛੇ ਹਨ ਤੇ ਚੇਅਰ ਕਰ ਰਹੇ ਹਨ। ਉਥੇ ਹੀ ਸਵਰਗਵਾਸੀ ਅਦਾਕਾਰ ਰਿਸ਼ੀ ਕਪੂਰ ਘੁਟਨਿਆਂ 'ਤੇ ਬੈਠ ਕੇ ਤਾਲੀ ਬਜਾ ਰਹੇ ਹਨ ਤੇ ਉਹ ਪੂਰੀ ਤਰ੍ਹਾਂ ਇਸ ਗਾਣੇ 'ਚ ਮਗਨ ਹਨ।