ਮੁੰਬਈ: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਤੇਲਗੂ ਦੀ ਫ਼ਿਲਮ ਹਿੱਟ ਦੇ ਹਿੰਦੀ ਰੀਮੇਕ ਵਿੱਚ ਕੰਮ ਕਰਨਗੇ। ਇਸ ਦਾ ਐਲਾਨ ਫ਼ਿਲਮ ਮੇਕਰਸ ਨੇ ਬੁੱਧਵਾਰ ਨੂੰ ਕੀਤਾ। ਫ਼ਿਲਮ ਹਿੱਟ ਐਕਸ਼ਨ ਨਾਲ ਭਰਪੂਰ ਹੈ।
ਹਿੱਟ ਫ਼ਿਲਮ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਕਹਾਣੀ ਹੈ ਜਿਸ ਵਿੱਚ ਇੱਕ ਲਾਪਤਾ ਔਰਤ ਨੂੰ ਲੱਭਣਾ ਹੁੰਦਾ ਹੈ। ਇਸ ਹਿੰਦੀ ਰੀਮੇਕ ਫਿਲਮ ਨੂੰ ਡਾ. ਸੈਲੇਸ਼ ਕੋਲਾਨੂ ਡਾਇਰੈਕਟ ਕਰ ਰਹੇ ਹਨ।
ਅਦਾਕਾਰ ਰਾਜਕੁਮਾਰ ਰਾਓ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਕਾਫੀ ਉਤਸਾਹਿਤ ਹਨ। ਉਮੀਦ ਕੀਤੀ ਜਾ ਰਹੀ ਹੈ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਰਾਜਕੁਮਾਰ ਦੀ ਇਸ ਫ਼ਿਲਮ ਨੂੰ ਦਿਲ ਰਾਜੂ ਅਤੇ ਕੁਲਦੀਪ ਰਾਠੌਰ ਪ੍ਰੋਡਿਊਸ ਕਰਨਗੇ। ਹਿੱਟ ਸਾਉਥ ਦੀ ਸੁਪਰਹਿਟ ਫਿਲਮਾਂ ਵਿੱਚੋਂ ਇੱਕ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਸ਼ੰਸਕਾਂ ਨੂੰ ਇਸ ਦਾ ਹਿੰਦੀ ਰੀਮੇਕ ਵੀ ਪਸੰਦ ਆਵੇਗਾ। ਇਸ ਫ਼ਿਲਮ ਵਿੱਚ ਰਾਜਕੁਮਾਰ ਰਾਓ ਨਾਲ ਅਦਾਕਾਰਾ ਕੌਣ ਹੈ ਇਸ ਦਾ ਐਲਾਨ ਹੋਣਾ ਅਜੇ ਬਾਕੀ ਹੈ।
ਰਾਜਕੁਮਾਰ ਕੁਮਾਰ ਲੂਡੋ ਤੋਂ ਇਲਾਵਾ ਰੁਹ ਅਫਜ਼ਾ ਤੇ ਛਲਾਂਗ ਫ਼ਿਲਮ ਵਿੱਚ ਨਜ਼ਰ ਆਉਣਗੇ। ਰੁਹ ਅਫਜ਼ਾ ਫ਼ਿਲਮ ਵਿੱਚ ਰਾਜਕੁਮਾਰ ਦੇ ਨਾਲ ਜਾਨਵੀ ਕਪੂਰ ਨਜ਼ਰ ਆਵੇਗੀ। ਲੂਡੋ ਵਿੱਚ ਅਭਿਸ਼ੇਕ ਬੱਚਨ, ਰਾਜਕੁਮਾਰ ਰਾਓ, ਫਾਤਿਮਾ ਸਨਾ ਸ਼ੇਖ, ਆਦਿੱਤਆ ਰੌਏ ਕਪੂਰ ਵੀ ਨਜ਼ਰ ਆਉਣਗੇ।
ਅਦਾਕਾਰ ਰਾਜਕੁਮਾਰ ਨੇ ਬਹੁਤ ਹੀ ਵਧੀਆ ਫਿਲਮਾਂ ਵਿੱਚ ਕੰਮ ਕੀਤਾ ਹੈ। 2019 ਵਿੱਚ ਉਨ੍ਹਾਂ ਦੀ ਮੇਡ ਇਨ ਚਾਈਨਾ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਉਹ ਸ਼ਿਮਲਾ ਮਿਰਚ ਵਿੱਚ ਵੀ ਨਜ਼ਰ ਆਏ ਸੀ।
ਇਹ ਵੀ ਪੜ੍ਹੋ:'ਮੈਂ ਮੁਲਾਇਮ ਸਿੰਘ ਯਾਦਵ' ਦਾ ਟ੍ਰੇਲਰ ਹੋਇਆ ਰਿਲੀਜ਼, ਇਸ ਦਿਨ ਆਵੇਗੀ ਫਿਲਮ