ਪੰਜਾਬ

punjab

ETV Bharat / sitara

ਸੋਨੂੰ ਨਿਗਮ ਤੇ ਪਵਨ ਸਿੰਘ ਛੱਠ 'ਤੇ ਪਾਉਣਗੇ ਧਮਾਲ - ਭੋਜਪੁਰੀ ਸੁਪਰਸਟਾਰ ਪਵਨ ਸਿੰਘ

ਬਾਲੀਵੁੱਡ ਦੇ ਮਸ਼ਹੂਰ ਪਲੇਅਬੈਕ ਸਿੰਘ ਸੋਨੂੰ ਨਿਗਮ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਵਨ ਸਿੰਘ ਦੇ ਨਾਲ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ 'ਚ ਉਹ ਪਵਨ ਸਿੰਘ ਦੀ ਤਰੀਫਾਂ ਦੇ ਪੁੱਲ੍ਹ ਬੰਨਦੇ ਨਜ਼ਰ ਆਏ।

ਸੋਨੂੰ ਨਿਗਮ ਤੇ ਪਵਨ ਸਿੰਘ ਛੱਠ 'ਤੇ ਪਾਉਣਗੇ ਧਮਾਲ
ਸੋਨੂੰ ਨਿਗਮ ਤੇ ਪਵਨ ਸਿੰਘ ਛੱਠ 'ਤੇ ਪਾਉਣਗੇ ਧਮਾਲ

By

Published : Oct 29, 2021, 2:01 PM IST

ਹੈਦਰਾਬਾਦ : ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ 'ਚ ਬਿਹਾਰ ਦੇ ਸਭ ਤੋਂ ਵੱਡੇ ਤਿਉਹਾਰ ਛੱਠ ਦੀਆਂ ਤਿਆਰੀਆਂ ਵੀ ਪੂਰੇ ਜ਼ੋਰਾਂ 'ਤੇ ਹਨ। ਛੱਠ ਦੇ ਵੱਧਦੇ ਕ੍ਰੇਜ਼ ਨੂੰ ਲੈ ਇਹ ਤਿਉਹਾਰ ਹੁਣ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਹਿਣ ਵਾਲੇ ਬਿਹਾਰ ਤੇ ਪੂਰਵਆਂਚਲ ਦੇ ਲੋਕ ਛੱਠ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਉਂਦੇ ਹਨ।

ਇਸ ਦੌਰਾਨ ਛੱਠ ਸਪੈਸ਼ਲ ਕਈ ਗੀਤ ਵੀ ਰਿਲੀਜ਼ ਕੀਤੇ ਜਾਂਦੇ ਹਨ। ਇਸ ਵਾਰ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਅਤੇ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਆਪਣੇ ਪ੍ਰਸ਼ੰਸਕਾਂ ਲਈ ਇੱਕ ਗੀਤ ਲੈ ਕੇ ਆ ਰਹੇ ਹਨ ਜੋ ਛੱਠ 'ਤੇ ਕੇਂਦਰਿਤ ਹੈ।

ਫੋਟੋ- ਪਵਨ ਸਿੰਘ ਦੇ ਇੰਸਟਾਗ੍ਰਾਮ ਤੋਂ

ਦਰਅਸਲ ਗਾਇਕ ਸੋਨੂੰ ਨਿਗਮ ਨੇ ਆਪਣੇ ਇੰਸਟਾਗ੍ਰਾਮ 'ਤੇ ਪਵਨ ਸਿੰਘ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੋਵੇਂ ਇੱਕਠੇ ਬੈਠੇ ਨਜ਼ਰ ਆ ਰਹੇ ਹਨ। ਸੋਨੂੰ ਨਿਗਮ ਨੇ ਵੀਡੀਓ ਦੇ ਨਾਲ ਦੱਸਿਆ, ਉਹ ਪਵਨ ਸਿੰਘ ਨੂੰ ਮਿਲੇ ਹਨ ਅਤੇ ਉਨ੍ਹਾਂ ਨੇ ਗੀਤ ਦੀ ਸ਼ੂਟਿੰਗ ਕੀਤੀ ਹੈ। ਪਵਨ ਸਿੰਘ ਨੇ ਭੋਜਪੁਰੀ ਸਿੱਖਣ 'ਚ ਉਨ੍ਹਾਂ ਦੀ ਕਾਫੀ ਮਦਦ ਕੀਤੀ। ਇਸ ਗੀਤ ਦੀ ਸ਼ੂਟਿੰਗ ਅਯੁੱਧਿਆ 'ਚ ਹੋਈ ਹੈ।

ਫੋਟੋ- ਪਵਨ ਸਿੰਘ ਦੇ ਇੰਸਟਾਗ੍ਰਾਮ ਤੋਂ

ਸੋਨੂੰ ਨਿਗਮ ਦਾ ਕਹਿਣਾ ਹੈ ਕਿ 'ਪਵਨ ਸਿੰਘ ਬਹੁਤ ਮਸ਼ਹੂਰ ਨਾਂਅ ਹੈ। ਮੈਨੂੰ ਸੱਚਮੁੱਚ ਉਸ ਨੂੰ ਮਿਲਣ 'ਚ ਮਜ਼ਾ ਆਇਆ।ਬੇਹਤ ਪ੍ਰਤਿਭਾਸ਼ਾਲੀ ਹਨ। ਇੰਨਾ ਵਧੀਆ, ਸੁਭਾਅ ਵਾਲਾ, ਨੌਜਵਾਨ, ਉਸ ਨੂੰ ਮਿਲ ਕੇ ਖੁਸ਼ੀ ਹੋਈ, ਉਸ ਨੇ ਮੈਨੂੰ ਉਹ ਭਾਸ਼ਾ ਸਿਖਾਈ।'' ਇਸ ਵੀਡੀਓ ਨੂੰ ਪਵਨ ਸਿੰਘ ਨੇ ਮੁੜ ਪੋਸਟ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ- 'ਧੰਨਵਾਦ ਅਤੇ ਸੋਨੂੰ ਨਿਗਮ ਭਈਆ ਨੂੰ ਪਿਆਰ ਕਰੋ। ਜਲਦ ਆਉਣ ਵਾਲਾ ਹੈ -ਜੈ ਛੱਠੀ ਮਾਈਆ।'

ਫੋਟੋ- ਪਵਨ ਸਿੰਘ ਦੇ ਇੰਸਟਾਗ੍ਰਾਮ ਤੋਂ

ਵਰਕ ਫਰੰਟ ਦੀ ਗੱਲ ਕਰੀਏ ਤਾਂ ਪਵਨ ਜਲਦ ਹੀ ਹਮ ਹੈ ਰਾਹੀ ਪਿਆਰ ਕੇ, ਮੇਰਾ ਭਾਰਤ ਮਹਾਨ ਅਤੇ ਸਵਾਭਿਮਾਨ ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ। ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਪਵਨ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਪਵਨ ਸਿੰਘ ਅਤੇ ਅਕਸ਼ਰਾ ਸਿੰਘ ਦੀ ਪ੍ਰੇਮ ਕਹਾਣੀ ਅਤੇ ਬ੍ਰੇਕਅੱਪ ਦੀ ਕਹਾਣੀ ਨੇ ਕਾਫੀ ਸੁਰਖੀਆਂ ਰਹੀ ਹੈ।

ਇਹ ਵੀ ਪੜ੍ਹੋ :ਭਰਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸੁਹਾਨਾ ਨੇ ਸ਼ੇਅਰ ਕੀਤੀ ਫੋਟੋ, ਲਿਖਿਆ- I Love You

ABOUT THE AUTHOR

...view details