ਪੰਜਾਬ

punjab

ETV Bharat / sitara

ਵਿਧੂ ਵਿਨੋਦ ਚੋਪੜਾ ਦਾ ਐਲਾਨ, ਬਣਨ ਜਾ ਰਹੀ ਹੈ ਮੁੰਨਾ ਭਾਈ 3 - film Shikara promotion

ਫ਼ਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੇ ਕਿਹਾ ਕਿ ਉਨ੍ਹਾਂ ਨੂੰ ‘ਮੁੰਨਾ ਭਾਈ 3’ ਲਈ ਕਹਾਣੀ ਦਾ ਵਿਚਾਰ ਮਿਲਿਆ ਹੈ ਅਤੇ ਹੁਣ ਉਹ ‘ਸ਼ਿਕਾਰਾ’ ਦੀ ਰਿਲੀਜ਼ ਤੋਂ ਬਾਅਦ ਇਸ ‘ਤੇ ਕੰਮ ਕਰਨ ਜਾ ਰਹੇ ਹਨ। ਨਿਰਮਾਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਮੁੰਨਾ ਭਾਈ ਫ੍ਰੈਂਚਾਇਜ਼ੀ ਦੀ ਅਗਲੀ ਫ਼ਿਲਮ ਸੰਜੇ ਦੱਤ ਦੇ ਨਾਲ ਹੀ ਹੋਵੇਗੀ।

Munna Bhai 3
ਫ਼ੋਟੋ

By

Published : Feb 2, 2020, 9:02 PM IST

ਮੁੰਬਈ: ਫ਼ਿਲਮਮੇਕਰ ਵਿਧੂ ਵਿਨੋਦ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ 'ਸ਼ਿਕਾਰਾ' ਨੂੰ ਲੈ ਕੇ ਅਨੁਭਵ ਵਧੀਆ ਰਿਹਾ ਅਤੇ ਹੁਣ ਉਹ ਫ਼ਿਲਮ ਮੁੰਨਾ ਭਾਈ ਪ੍ਰੋਜੈਕਟ ਦੀ ਨਵੀਂ ਫ਼ਿਲਮ 'ਤੇ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਹੁਣ ਉਹ ਇੱਕ ਕਾਮੇਡੀ ਫ਼ਿਲਮ ਬਣਾਉਣਾ ਚਾਹੁੰਦੇ ਹਨ। ਕਸ਼ਮੀਰ ਘਾਟੀ ਤੇ ਕਸ਼ਮੀਰੀ ਹਿੰਦੂਆਂ 'ਤੇ ਆਧਾਰਿਤ ਫ਼ਿਲਮ 'ਸ਼ਿਕਾਰਾ' ਦੇ ਪ੍ਰਮੋਸ਼ਨਲ ਈਵੈਂਟ 'ਚ ਉਨ੍ਹਾਂ ਨੇ ਕਿਹਾ, "ਮੈਂ ਸੱਚੀ 'ਚ ਫ਼ਿਲਮ ਮੁੰਨਾ ਭਾਈ ਬਣਾਉਣਾ ਚਾਹੁੰਦਾ ਹਾਂ।"

ਉਨ੍ਹਾਂ ਕਿਹਾ ਫ਼ਿਲਮ ਸ਼ਿਕਾਰਾ ਥਕਾ ਦੇਣ ਵਾਲੀ ਫ਼ਿਲਮ ਸੀ। ਉਹ ਹੁਣ ਕੁਝ ਫ਼ਨ ਫ਼ਿਲਮਾਂ ਕਰਨਾ ਚਾਹੁੰਦੇ ਹਨ। ਉਹ ਮੁੰਨਾ ਭਾਈ ਸੀਰੀਜ਼ ਦੀ ਅਗਲੀ ਫ਼ਿਲਮ ਦਾ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਆਖ਼ਿਰਕਾਰ ਉਨ੍ਹਾਂ ਕੋਲ ਹੁਣ ਕੁਝ ਅਜਿਹਾ ਹੈ ਜੋ ਉਹ ਕਰਨਾ ਚਾਹੁੰਦੇ ਹਨ। ਮੁੰਨਾ ਭਾਈ ਫ੍ਰੈਂਚਾਇਜ਼ੀ ਕਾਫ਼ੀ ਹਿੱਟ ਰਹੀ ਹੈ। ਇਸ 'ਚ 'ਮੁੰਨਾ ਭਾਈ ਐਮਬੀਬੀਐਸ (2003)' ਅਤੇ 'ਲਗੇ ਰਹੋ ਮੁੰਨਾ ਭਾਈ (2006)' ਸ਼ਾਮਿਲ ਹੈ।

ਇਹ ਪੁੱਛੇ ਜਾਣ 'ਤੇ ਕਿ ਕੀ ਇਹ ਫ਼ਿਲਮ ਉਨ੍ਹਾਂ ਸਿਤਾਰਿਆਂ ਨਾਲ ਵਾਪਸੀ ਕਰੇਗੀ ਜੋ ਸ਼ੁਰੂ ਤੋਂ ਹਿੱਸਾ ਰਹੇ ਹਨ ਤਾਂ ਇਸ ਦਾ ਜਵਾਬ ਉਨ੍ਹਾਂ ਦਿੱਤਾ ਕਿ ਇਹ ਫ਼ਿਲਮ ਸੰਜੇ ਦੱਤ ਦੇ ਨਾਲ ਹੋਵੇਗੀ ਅਤੇ ਉਮੀਦ ਤਾਂ ਹੈ ਕਿ ਸਾਰੇ ਇੱਕਠੇ ਹੋਣਗੇ।

ABOUT THE AUTHOR

...view details