ਫ਼ਿਲਮ ਨੋਟਬੁੱਕ ਦਾ ਟ੍ਰੇਲਰ ਰਿਲੀਜ਼ - parantun behal
ਕਸ਼ਮੀਰ 'ਤੇ ਅਧਾਰਿਤ ਹੈ ਫ਼ਿਲਮ ਨੋਟਬੁੱਕ, ਜਿਸ ਵਿੱਚ ਇੱਕ ਦੋ ਸਕੂਲ ਟੀਚਰਾਂ ਦੇ ਵਿੱਚ ਪਿਆਰ ਨੂੰ ਵਿਖਾਇਆ ਗਿਆ ਹੈ । ਇਸ ਫ਼ਿਲਮ ਦੇ ਵਿੱਚ ਮਸ਼ਹੂਰ ਅਦਾਕਾਰ ਮੌਨਿਸ਼ ਬਹਿਲ ਦੀ ਬੇਟੀ ਪ੍ਰਨੂਤਨ ਬਹਿਲ ਡੈਬਯੂ ਕਰ ਰਹੀ ਹੈ ।
ਮੁੰਬਈ:ਸਲਮਾਨ ਖ਼ਾਨ ਦੇ ਪ੍ਰੋਡਕਸ਼ਨ ਬੈਨਰ ਹੇਠ ਬਣੀ ਫ਼ਿਲਮ ਨੋਟਬੁੱਕ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਕਸ਼ਮੀਰ 'ਤੇ ਅਧਾਰਿਤ ਹੈ,ਜਿਸ ਵਿੱਚ ਦੋ ਸਕੂਲ ਟੀਚਰਾਂ ਦੇ ਆਪਸ ਵਿੱਚ ਪਿਆਰ ਨੂੰ ਵਿਖਾਇਆ ਗਿਆ ਹੈ। ਇਸ ਫ਼ਿਲਮ ਵਿੱਚ ਮਸ਼ਹੂਰ ਅਦਾਕਾਰ ਅਤੇ ਸਲਮਾਨ ਦੇ ਕਰੀਬੀ ਮੰਨੇ ਜਾਂਦੇ ਮੌਨਿਸ਼ ਬਹਿਲ ਦੀ ਬੇਟੀ ਪ੍ਰਨੂਤਨ ਬਹਿਲ ਡੈਬਯੂ ਕਰ ਰਹੀ ਹੈ ।
ਇਸ ਫ਼ਿਲਮ ਦੇ ਵਿੱਚ ਅਦਾਕਾਰ ਜਹੀਰ ਇਕਬਾਲ ਲੀਡ ਰੋਲ ਕਰ ਰਹੇ ਹਨ। ਦੱਸਣਯੋਗ ਹੈ ਕਿ ਇੰਟਰਨੇਟ 'ਤੇ ਇਹ ਚਰਚਾ ਦੇ ਵਿੱਚ ਆਇਆ ਸੀ ਕਿ ਇਸ ਫ਼ਿਲਮ ਵਿੱਚ ਪਾਕਿਸਤਾਨੀ ਗਾਇਕ ਆਤਿਫ਼ ਅਸਲਮ ਦਾ ਗੀਤ ਸੀ ਜੋ ਪੁਲਵਾਮਾ ਹਮਲੇ ਤੋਂ ਬਾਅਦ ਤੋਂ ਬਾਅਦ ਹੱਟਾ ਦਿੱਤਾ ਗਿਆ ਸੀ ।
ਇਕ ਨਿਜੀ ਵੈੱਬਸਾਇਟ ਨੇ ਫ਼ਿਰ ਇਸ ਖ਼ਬਰ ਨੂੰ ਲੈ ਕੇ ਖੁਲਾਸਾ ਕੀਤਾ ਕਿ ਇਸ ਫ਼ਿਲਮ ਵਿੱਚ ਕੋਈ ਪਾਕਿਸਤਾਨੀ ਗਾਇਕ ਨੇ ਗੀਤ ਹੀ ਨਹੀਂ ਗਾਇਆ।
ਦੱਸ ਦਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਕਸ਼ਮੀਰ ‘ਚ ਕੀਤੀ ਗਈ ਹੈ ਤੇ ਨਿਤਿਨ ਕੱਕੜ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਆਉਣ ਵਾਲੀ 29 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।