ਮੁੰਬਈ: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਆਪਣੀ ਮਿਹਨਤ ਨਾਲ ਡਾਂਸ ਦੀਵਾ ਦਾ ਟੈਗ ਹਾਸਲ ਕਰ ਲਿਆ ਹੈ। ਦੱਸਣਯੋਗ ਹੈ ਕਿ ਇੱਕ ਸਮਾਂ ਸੀ ਜਦੋਂ ਉਹ ਇੰਡਸਟਰੀ 'ਚ ਨਵੀਂ ਸੀ ਤੇ ਉਨ੍ਹਾਂ ਨੂੰ ਨਕਾਰਿਆ ਗਿਆ ਸੀ ਤੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਮਲਾਇਕਾ ਨੇ ਕਿਹਾ, “ਮੈਨੂੰ ਯਾਦ ਹੈ ਕਿ ਮੈਂ ਕਈ ਆਡੀਸ਼ਨਾਂ ਲਈ ਜਾਂਦੀ ਸੀ ਤੇ ਮੇਰੀ ਮਾਂ ਮੇਰੇ ਨਾਲ ਰਹਿੰਦੀ ਸੀ। ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਮੈਨੂੰ ਬਹੁਤ ਸਾਰੇ ਨਾਂਹ ਸੁਣਨੀਆਂ ਪਈਆਂ ਪਰ ਇਸ ਨੇ ਮੈਨੂੰ ਨਿਰਾਸ਼ ਨਹੀਂ ਕੀਤਾ।"
ਹੋਰ ਪੜ੍ਹੋ: ਕਮਲ ਹਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਮੁਆਵਜ਼ੇ ਦਾ ਕੀਤਾ ਐਲਾਨ
ਉਨ੍ਹਾਂ ਕਿਹਾ, "ਮੈਂ ਸਭ ਕੁਝ ਸਹਾਰਿਆ ਪਰ ਮੈਂ ਕਦੇ ਹਾਰ ਨਹੀਂ ਮੰਨੀ ਤੇ ਹਮੇਸ਼ਾਂ ਸਾਰੀਆਂ ਮੁਸ਼ਕਲਾਂ ਨੂੰ ਇੱਕ ਪਾਸੇ ਛੱਡਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਮੈਂ 17 ਸਾਲਾਂ ਦੀ ਸੀ ਤੇ ਉਦੋਂ ਤੋਂ ਹੀ ਇੱਕ ਚੀਜ਼ ਮੇਰੇ ਲਈ ਪ੍ਰੇਰਣਾ ਬਣੀ ਹੈ ਤੇ ਅੱਜ ਮੈਂ ਇੱਕ ਸ਼ੋਅ 'ਚ ਜੱਜ ਹਾਂ।”
ਦੱਸ ਦੇਈਏ ਕਿ ਮਲਾਇਕਾ ਟੈਰੇਂਸ ਅਤੇ ਗੀਤਾ ਕਪੂਰ ਨਾਲ ਰਿਐਲਿਟੀ ਡਾਂਸ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਸ਼ੋਅ ਨੂੰ ਲੈ ਕੇ ਮਲਾਇਕਾ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੂਟਿੰਗ ਸੈੱਟ ਦੀਆਂ ਫ਼ੋਟੋਆਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।