ਪੰਜਾਬ

punjab

ETV Bharat / sitara

ਆਖਰ ਮਲਾਇਕਾ ਨੇ ਦੱਸਿਆ ਅਰਬਾਜ਼ ਨਾਲ ਤਲਾਕ ਦਾ ਕਾਰਨ - chat show

ਵਿਆਹ ਦੇ 18 ਸਾਲ ਬਾਅਦ ਕਿਉਂ ਹੋਇਆ ਸੀ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦਾ ਤਲਾਕ , ਮਲਾਇਕਾ ਅਰੋੜਾ ਨੇ ਦੱਸਿਆ ਕਾਰਨ

ਆਖਰ ਮਲਾਇਕਾ ਨੇ ਦੱਸਿਆ ਅਰਬਾਜ਼ ਨਾਲ ਤਲਾਕ ਦਾ ਕਾਰਨ

By

Published : Feb 20, 2019, 9:06 PM IST

ਮੁੰਬਈ :ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਨੇ ਵਿਆਹ ਦੇ 18 ਸਾਲ ਬਾਅਦ ਆਪਣੇ ਤਲਾਕ ਦਾ ਐਲਾਨ ਕੀਤਾ ਸੀ। ਇਸ ਖ਼ਬਰ ਨੇ ਹਰ ਇਕ ਨੂੰ ਹੈਰਾਨ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਦੋਹਾਂ ਨੇ ਤਲਾਕ ਤੋਂ ਪਹਿਲਾਂ ਅਤੇ ਬਾਅਦ ਦੇ ਪੂਰੇ ਮਾਮਲੇ ਨੂੰ ਆਪਸ ਦੇ ਵਿੱਚ ਹੀ ਰੱਖਿਆ ਸੀ। ਮੀਡੀਆ ਨੂੰ ਇਸ ਬਾਰੇ ਕੁਝ ਨਹੀਂ ਪਤਾ ਲੱਗਣ ਦਿੱਤਾ ਸੀ। ਇਸ ਤਲਾਕ ਨੂੰ 2 ਸਾਲ ਹੋ ਚੁੱਕੇ ਹਨ। ਕਿਸੇ ਨੂੰ ਵੀ ਇਸ ਦਾ ਕਾਰਨ ਨਹੀਂ ਸੀ ਪਤਾ, ਹਾਲ ਹੀ ਦੇ ਵਿੱਚ ਕਰੀਨਾ ਕਪੂਰ ਦੇ ਇਕ ਸ਼ੋਅ ਵਿੱਚ ਮਲਾਇਕਾ ਅਰੋੜਾ ਨੇ ਆਪਣੇ ਤਲਾਕ ਦਾ ਕਾਰਨ ਦੱਸਿਆ, ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਸਾਡੇ ਕਾਰਨ ਦੁਖੀ ਹੋ ਰਿਹਾ ਸੀ। ਸਭ ਦੀ ਜ਼ਿੰਦਗੀ ਸਾਡੇ ਕਾਰਨ ਪ੍ਰਭਾਵਿਤ ਹੋ ਰਹੀ ਸੀ।

ਆਖਰ ਮਲਾਇਕਾ ਨੇ ਦੱਸਿਆ ਅਰਬਾਜ਼ ਨਾਲ ਤਲਾਕ ਦਾ ਕਾਰਨ
ਅਦਾਕਾਰਾ ਨੇ ਅਗੋਂ ਕਿਹਾ ਕਿ ਮੈਂ ਖ਼ੁਦ ਨੂੰ ਸਵਾਲ ਪੁੱਛਿਆ ਕੀ ਸਹੀ ਹੈ ? ਜਵਾਬ ਇਹੀ ਆਇਆ ਕਿ ਤਲਾਕ ਲੈਣਾ ਸਹੀ ਹੈ। ਦੂਜੇ ਪਾਸੇ ਇਕ ਇੰਟਰਵਿਊ ਦੇ ਵਿੱਚ ਅਰਬਾਜ਼ ਇਹ ਗੱਲ ਆਖਦੇ ਹਨ ਕਿ ਮੈਂ ਬਹੁਤ ਸਾਲਾਂ ਤੱਕ ਇਸ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਕਾਮਯਾਬ ਨਹੀਂ ਹੋ ਪਾਇਆ। ਕਰੀਨਾ ਕਪੂਰ ਨੇ ਮਲਾਇਕਾ ਨੂੰ ਪੁੱਛਿਆ ਕਿ ਉਹ ਹੁਣ ਦੁਬਾਰਾ ਕਿਸੇ ਨਾਲ ਰਿਸ਼ਤਾ ਨਿਭਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਕਿਉਂ ਨਹੀਂ ਜ਼ਿੰਦਗੀ ਰੁੱਕ ਥੋੜ੍ਹੀ ਜਾਂਦੀ ਹੈ।ਦੱਸਣਯੋਗ ਹੈ ਕਿ ਮਲਾਇਕਾ ਅਤੇ ਅਰਜੁਨ ਕਪੂਰ ਇਕ ਦੂਜੇ ਨੂੰ ਡੇਟ ਕਰ ਰਹੇ ਹਨ, ਪਰ ਖੁੱਲ੍ਹ ਕੇ ਇਸਦਾ ਇਜ਼ਹਾਰ ਨਹੀਂ ਕਰਦੇ। ਉਂਝ ਅਰਜੁਨ ਕਪੂਰ ਵੀ ਇਕ ਚੈਟ ਸ਼ੋਅ ਵਿੱਚ ਮਨ ਚੁੱਕੇ ਹਨ ਕਿ ਉਹ ਸਿੰਗਲ ਨਹੀਂ ਹਨ।

ABOUT THE AUTHOR

...view details