ਪੰਜਾਬ

punjab

ETV Bharat / sitara

ਜਾਣੋ ਕਿੰਨੇ ਭਾਰਤੀਆਂ ਨੂੰ ਮਿਲ ਚੁੱਕੇ ਹਨ ਆਸਕਰ ਅਵਾਰਡ

ਆਸਕਰ ਅਵਾਰਡ ਜਿੱਤਣਾ ਹਰ ਇਕ ਕਲਾਕਾਰ ਦਾ ਸੁਪਨਾ ਹੁੰਦਾ ਹੈ । ਇੰਟਰਨੈਟ 'ਤੇ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਆਸਕਰ ਅਵਾਰਡ 2019 , ਸਾਰੀ ਦੁਨੀਆਂ ਦੀਆਂ ਨਜ਼ਰਾਂ ਹਾਲੀਵੁੱਡ ਦੇ ਡਾਲਬੀ ਥਿਏਟਰ 'ਚ ਆਸਕਰ ਅਵਾਰਡ 2019 'ਤੇ ਇਸ ਵੇਲੇ ਹਨ।

ਆਸਕਰ

By

Published : Feb 25, 2019, 4:34 PM IST

ਮੁੰਬਈ: 91ਵੇਂ ਅਕਾਦਮੀ ਅਵਾਰਡਸ ਸਮਾਰੋਹਤੋਂ ਇਕ ਬਹੁਤ ਹੀ ਮਾਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਕਾਠੀ ਖੇੜਾ ਪਿੰਡ ਦੀ ਰਹਿਣ ਵਾਲੀ ਲੜਕੀ ਸਨੇਹ 'ਤੇ ਬਣੀ ਲਘੂ ਫ਼ਿਲਮ 'ਪੀਰੀਅਡ ਐਨਡ ਆਫ਼ ਸੰਟੈਂਸ' ਨੂੰ ਬੈਸਟ ਡਾਇਊਮੈਂਟਰੀ ਸ਼ਾਰਟ ਕੈਟਾਗਿਰੀ ਲਈ ਆਸਕਰ ਅਵਾਰਡ 2019 ਮਿਲਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਭਾਰਤੀ ਨੇ ਆਸਕਰਅਵਾਰਡ ਜਿੱਤਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਭਾਰਤੀਆਂ ਨੇ ਆਸਕਰ ਅਵਾਰਡ ਜਿੱਤੇ ਹਨ । ਆਓ ਤੁਹਾਨੂੰ ਦੱਸ ਦੇ ਹਾਂ ਕਿੰਨ੍ਹਾਂ ਨੇ ਜਿੱਤੇ ਹਨ ਆਸਕਰ ਅਵਾਰਡ ,ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਭਾਨੂ ਅਥੈਯਾ ਦਾ ਜਿਨ੍ਹਾਂ ਨੇ ਸਾਲ 1983 'ਚ ਜਾਨ ਮੋਲੋ ਨਾਲ 'ਗਾਂਧੀ' ਫ਼ਿਲਮ 'ਚ ਬੈਸਟ ਕਾਸਟਿਊਮ ਡਿਜਾਈਨ ਲਈ ਆਸਕਰ ਜਿੱਤਿਆ ਸੀ।


ਬਾਲੀਵੁੱਡ ਦੇ ਦਿੱਗਜ ਫ਼ਿਲਮਕਾਰ ਸੱਤਯਜੀਤ ਰੇ ਨੂੰ 1991 'ਚ ਆਸਕਰ ਅਵਾਰਡ ਮਿਲੇਆ ਸੀ । ਦੱਸਣਯੋਗ ਹੈ ਕਿ ਸੱਤਯਜੀਤ ਰੇ ਦਾ ਆਪਣੇ ਦੇਸ਼ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਗਹਿਰਾ ਪ੍ਰਭਾਵ ਹੈ। ਉਨ੍ਹਾਂ ਨੂੰ ਆਨਰੇਰੀ 'ਲਾਈਫਸਟਾਈਲ ਅਚੀਵਮੈਂਟ' ਆਸਕਰ ਅਵਾਰਡ ਮਿਲਿਆ ਸੀ।। ਉਹ ਉਨੀਂ ਦਿਨੀਂ ਬਿਮਾਰ ਸਨ ਉਨ੍ਹਾਂ ਲਈ ਆਸਕਰ ਅਵਾਰਡ ਖ਼ੁਦ ਚਲਕੇ ਕੋਲਕਾਤਾ ਆਇਆ ਸੀ। 2008 ਆਸਕਰ ਕੌਣ ਭੁਲ ਸਕਦਾ ਹੈ ਇਕੋਂ ਹੀ ਫ਼ਿਲਮ ਦੀਆਂ ਤਿੰਨ ਹਸਤੀਆਂ ਨੂੰ ਇਸ ਸਾਲ ਆਸਕਰ ਅਵਾਰਡ ਮਿਲੀਆ ਸੀ , ਏਆਰ ਰਹਿਮਾਨ ਜਿਨ੍ਹਾਂ ਨੂੰ 2008 'ਚ 'ਜੈਅ ਹੋ' ਗੀਤ ਲਈ ਦੋ ਆਸਕਰ ਅਵਾਰਡ ਮਿਲੇ ਸੀ, ਸਰਵਉੱਚ ਸੰਗੀਤ ਅਤੇ ਸਰਵਉੱਚ ਗੀਤ (ਸੰਯੁਕਤ ਰੂਪ 'ਚ) ਇਹ ਦੋ ਅਵਾਰਡ ਉਨ੍ਹਾਂ ਜਿੱਤੇ ਸੀ । ਇਸ ਤੋਂ ਇਲਾਵਾ ਗੁਲਜ਼ਾਰ ਸਾਹਬ ਨੂੰ 'ਸਲੱਮਡਾਗ ਮਿਲੇਨੀਅਰ' ਲਈ ਹੀ ਸਰਵਉੱਚ ਗੀਤ ਦਾ ਆਸਕਰ ਮਿਲਿਆ। ਹਾਲਾਂਕਿ ਗੁਲਜ਼ਾਰ ਸਾਹਬ ਖ਼ੁਦ ਅਵਾਰਡ ਲੈਣ ਲਈ ਮੌਜੂਦ ਨਹੀਂ ਸਨ।ਇਕ ਨਾਂ ਇਸ ਫ਼ਿਲਮ ਵਿਚੋਂ ਆਉਂਦਾ ਹੈ ਬੈ ਰੈਸੁਲ ਪੋਕੁੱਟੀ ਦਾ। ਰੋਸੁਲ ਪੋਕੁੱਟੀ ਨੂੰ ਸਾਲ 2008 'ਚ ਫ਼ਿਲਮ 'ਸਲੱਮਡਾਗ ਮਿਲੇਨੀਆਰ' ਲਈ ਬੈਸਟ ਸਾਊਂਡ ਮਿਕਸਿੰਗ ਦਾ ਆਸਕਰ ਅਵਾਰਡ ਮਿਲਿਆ ਸੀ।

ABOUT THE AUTHOR

...view details