ਮੁੰਬਈ: ਰਿਤੀਕ ਰੌਸ਼ਨ ਅਤੇ ਟਾਇਗਰ ਸ਼ਰਾਫ਼ ਸਟਾਰਰ ਫ਼ਿਲਮ 'ਵਾਰ' ਨੇ ਮਹਿਜ਼ ਤਿੰਨ ਦਿਨ੍ਹਾਂ 'ਚ ਬਾਕਸ ਆਫ਼ਿਸ 'ਤੇ 100 ਕਰੋੜ ਰੁਪਏ ਦਾ ਆਂਕੜਾ ਪਾਰ ਕਰ ਲਿਆ ਹੈ। ਐਕਸ਼ਨ ਥ੍ਰਿਲਰ ਨੇ ਤੀਸਰੇ ਦਿਨ ਮੁੜ ਤੋਂ ਇੱਕ ਸ਼ਾਨਦਾਰ ਪਕੜ ਦਰਜ਼ ਕਰਵਾਈ ਫ਼ਿਲਮ ਨੇ ਭਾਰਤ 'ਚ ਕੁੱਲ੍ਹ 100.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਤਿੰਨ ਦਿਨ੍ਹਾਂ ਵਿੱਚ 100 ਕਰੋੜ ਤੋਂ ਪਾਰ ਹੋਈ ਫ਼ਿਲਮ ਵਾਰ - film war latest update
ਬਾਲੀਵੁੱਡ ਅਦਾਕਾਰ ਰਿਤੀਕ ਰੌਸ਼ਨ ਅਤੇ ਟਾਇਗਰ ਸ਼ਰਾਫ਼ ਦੀ ਫ਼ਿਲਮ ਵਾਰ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋ ਗਈ ਹੈ। ਫ਼ਿਲਮ ਨੇ ਸਕ੍ਰੀਨ 'ਤੇ ਇੱਕ ਸ਼ਾਨਦਾਰ ਪਕੜ ਦਰਜ਼ ਕੀਤੀ ਹੈ।
ਫ਼ਿਲਮ ਦੇ ਪ੍ਰੋਡਿਊਸਰਾਂ ਨੇ ਕਿਹਾ, "ਸਾਡੇ ਸਾਰਿਆਂ ਦੇ ਲਈ ਬਹੁਤ ਮਾਇਨੇ ਰੱਖਦਾ ਹੈ ਫ਼ਿਲਮ ਦਾ ਪ੍ਰਤੀ ਦਰਸ਼ਕਾਂ ਦਾ ਪਿਆਰ ਅਤੇ ਸਰਾਹਨਾ ਮਿਲ ਰਹੀ ਹੈ।" ਵੱਡੀ ਸਫ਼ਲਤਾ ਲਈ ਧੰਨਵਾਦ ਜ਼ਾਹਿਰ ਕਰਦੇ ਹੋਏ ਫ਼ਿਲਮ ਨਿਰਮਾਤਾਵਾਂ ਨੇ ਕਿਹਾ,"ਅਸੀਂ ਗਹਰਾਈ ਦੇ ਨਾਲ ਧੰਨਵਾਦੀ ਅਤੇ ਵਿਨਮਰ ਹੈ। ਅਸੀਂ ਬਹੁਤ ਜਨੂੰਨ, ਪਿਆਰ ਅਤੇ ਵਿਸ਼ਵਾਸ਼ ਅਤੇ ਪਿਆਰ ਦੇ ਨਾਲ ਵਾਰ ਬਣਾਈ ਹੈ।"
ਦੱਸ ਦਈਏ ਕਿ ਫ਼ਿਲਮ 'ਧੂਮ 3', 'ਸੁਲਤਾਨ', 'ਟਾਇਗਰ ਜ਼ਿੰਦਾ ਹੈ' ਅਤੇ 'ਠਗਜ਼ ਆਫ਼ ਹਿੰਦੋਸਤਾਨ' ਤੋਂ ਬਾਅਦ ਤੀਜੇ ਦਿਨ 100 ਕਰੋੜ ਤੋਂ ਵਧ ਦਾ ਬਾਕਸ ਆਫ਼ਿਸ ਕਲੈਕਸ਼ਨ ਪਾਰ ਕਰਨ ਵਾਲੀ ਯਸ਼ਰਾਜ ਦੀ ਪੰਜਵੀ ਫ਼ਿਲਮ ਬਣ ਗਈ ਹੈ। ਆਪਣੇ ਸ਼ੁਰੂਆਤੀ ਦਿਨ੍ਹਾਂ 'ਚ ਫ਼ਿਲਮ ਵਾਰ ਨੇ 8 ਰਿਕਾਰਡ ਤੋੜ ਦਿੱਤੇ ਸਨ। ਵਾਰ ਨੂੰ 4,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਸੀ।