ਮੁੰਬਈ: ਫ਼ਰਹਾਨ ਅਖ਼ਤਰ ਦੀ ਆਉਣ ਵਾਲੀ ਫ਼ਿਲਮ ਤੂਫ਼ਾਨ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਗੱਲ ਦੀ ਜਾਣਕਾਰੀ ਫ਼ਰਹਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਫ਼ਰਹਾਨ ਨੇ ਲਿਖਿਆ,"ਡੇ 1 #ਤੂਫ਼ਾਨ ਮੇਕਿੰਗ#ਨਰਵਸ#ਐਕਸਾਇਟਮੇਂਟ#ਸੀਨੇਮੇਜਿਕ
ਫ਼ਰਹਾਨ ਅਖ਼ਤਰ ਨੇ 'ਤੂਫ਼ਾਨ' ਦੀ ਸ਼ੂਟਿੰਗ ਕੀਤੀ ਸ਼ੁਰੂ - ਫ਼ਰਹਾਨ ਅਖ਼ਤਰ ਦੀ ਫ਼ਿਲਮ ਤੂਫ਼ਾਨ
ਫ਼ਰਹਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਤੂਫ਼ਾਨ ਸਬੰਧੀ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਫ਼ਿਲਮ 'ਚ ਪ੍ਰਿਯੰਕਾ ਚੋਪੜਾ ਅਤੇ ਜ਼ਾਇਰਾ ਵਸੀਮ ਵੀ ਨਜ਼ਰ ਆਉਣਗੇ।
ਫ਼ੋਟੋ
ਕਾਬਿਲ-ਏ-ਗੌਰ ਹੈ ਕਿ ਇਸ ਫ਼ਿਲਮ ਦੇ ਵਿੱਚ ਫ਼ਰਹਾਨ ਬਾਕਸਿੰਗ ਕਰਦੇ ਹੋਏ ਵਿਖਾਈ ਦੇਣਗੇ। ਰਾਕੇਸ਼ਓਮਪ੍ਰਕਾਸ਼ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਫ਼ਰਹਾਨ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫ਼ਰਹਾਨ ਨੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੇ ਨਾਲ ਭਾਗ ਮਿਲਖ਼ਾ ਭਾਗ ਫ਼ਿਲਮ ਕੀਤੀ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਫ਼ਿਲਮ 'ਚ ਮੁੱਖ ਭੂਮਿਕਾ 'ਚ ਦੰਗਲ ਗਰਲ ਜ਼ਾਇਰਾ ਵਸੀਮ ਅਤੇ ਪ੍ਰਿਯੰਕਾ ਚੋਪੜਾ ਨਜ਼ਰ ਆਵੇਗੀ।
Last Updated : Aug 29, 2019, 2:41 PM IST