ਪੰਜਾਬ

punjab

ETV Bharat / sitara

ਬਾਲੀਵੁੱਡ ਹਸਤੀਆਂ ਨੇ ਦਿੱਤੀ ਪੀਐਮ ਨਰਿੰਦਰ ਮੋਦੀ ਨੂੰ ਵਧਾਈ

ਬਾਇਓਪਿਕ ਪੀਐਮ ਨਰਿੰਦਰ ਮੋਦੀ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਵਿਵੇਕ ਓਬਰਾਏ ਨੇ ਆਪਣੀ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਆਪਣੇ ਜਜ਼ਬਾਤ ਜ਼ਾਹਿਰ ਕੀਤੇ ਹਨ।

ਫ਼ੋਟੋ

By

Published : May 23, 2019, 5:31 PM IST

ਮੁੰਬਈ: ਲੋਕ ਸਭਾ ਚੋਣਾਂ 2019 ਦੀ ਗਿਣਤੀ ਜਾਰੀ ਹੈ। ਦੇਸ਼ 'ਚ ਇਕ ਵਾਰ ਫ਼ਿਰ ਮੋਦੀ ਸਰਕਾਰ ਬਣਨ ਦੀ ਤਿਆਰੀ ਹੈ। ਗਿਣਤੀ ਦੇ ਇਸ ਰੁਝਾਨ ਨੂੰ ਵੇਖਦੇ ਹੋਏ ਬਾਲੀਵੁੱਡ ਨੇ ਸੋਸ਼ਲ ਮੀਡੀਆ 'ਤੇ ਨਰਿੰਦਰ ਮੋਦੀ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ।

ਅਦਾਕਾਰ ਰਿਤੇਸ਼ ਦੇਸ਼ਮੁੱਖ ਨੇ ਮੁਬਾਰਕਾਂ ਦਿੰਦੇ ਹੋਏ ਕਿਹਾ ,"ਭਾਰਤ ਨੇ ਫੈਸਲਾ ਸੁਣਾ ਦਿੱਤਾ ਹੈ -ਪ੍ਰਜਾਤੰਤਰ ਨੂੰ ਜ਼ਸਨ ਮਨਾਉਣਾ ਚਾਹੀਦਾ ਹੈ। ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਭਾਰੀ ਜਿੱਤ ਦੀ ਵਧਾਈ।"
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਪੀਐਮ ਮੋਦੀ 'ਚ ਨਰਿੰਦਰ ਮੋਦੀ ਦਾ ਰੋਲ ਨਿਭਾਉਣ ਵਾਲੇ ਵਿਵੇਕ ਓਬਰਾਏ ਨੇ ਆਪਣੀ ਫ਼ਿਲਮ ਦਾ ਪੋਸਟਰ ਵੇਖਦੇ ਹੋਏ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।
ਇਸ ਦੇ ਨਾਲ ਹੀ ਗਾਇਕਾ ਆਸ਼ਾ ਭੋਂਸਲੇ ਨੇ ਲਿਖਿਆ , "ਭਾਰਤੀ ਵੋਟਰਾਂ ਨੇ ਸੋਚ ਸਮਝ ਕੇ ਵੋਟ ਪਾਈ ਹੈ। ਮਾਣਯੋਗ ਪੀਐਮ ਮੋਦੀ ਅਤੇ ਭਾਜਪਾ ਨੂੰ ਵਧਾਈ।"
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਮੋਦੀ ਨੂੰ ਵਧਾਈ ਦਿੱਤੀ। ਟਵਿੱਟਰ ਤੇ ਇਸ ਵੇਲੇ ਵਧਾਈ ਵਾਲੇ ਟਵੀਟ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

For All Latest Updates

ABOUT THE AUTHOR

...view details