ਪੰਜਾਬ

punjab

ETV Bharat / sitara

ਸ਼ੀਲਾ ਦੀਕਸ਼ਿਤ ਦੀ ਮੌਤ ਕਾਰਨ ਬਾਲੀਵੁਡ' ਚ ਦੁੱਖ ਦਾ ਮਾਹੌਲ

ਬਾਲੀਵੁੱਡ ਹਸਤੀਆਂ ਨੇ ਸ਼ੀਲਾ ਦੀਕਸ਼ਿਤ ਦੀ ਮੌਤ ਤੇ ਅਫ਼ਸੋਸ ਪ੍ਰਗਟ ਕੀਤਾ ਹੈ।

ਫ਼ੋਟੋ

By

Published : Jul 20, 2019, 11:01 PM IST

ਮੁੰਬਈ: ਕਾਂਗਰਸ ਦੀ ਸੀਨੀਅਰ ਨੇਤਾ ਅਤੇ ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਸ਼ੀਲਾ ਦੀਕਸ਼ਿਤ ਦਾ 81 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਸ਼ੀਲਾ ਦੀਕਸ਼ਿਤ ਲੰਮੇਂ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਸ਼ੀਲਾ ਦੀਕਸ਼ਿਤ ਦੀ ਮੌਤ ਦੀ ਖ਼ਬਰ ਤੋਂ ਬਾਅਦ ਨਾ ਸਿਰਫ਼ ਰਾਜਨੀਤੀ ਦੀ ਦੁਨੀਆ 'ਚ ਬਲਕਿ ਬਾਲੀਵੁੱਡ ਦੀ ਦੁਨੀਆ 'ਚ ਵੀ ਗ਼ਮ ਦਾ ਮਾਹੌਲ ਹੈ। ਸਾਬਕਾ ਦਿੱਲੀ ਮੁੱਖ ਮੰਤਰੀ ਦੀ ਮੌਤ 'ਤੇ ਬਾਲੀਵੁੱਡ ਨੇ ਅਫ਼ਸੋਸ ਪ੍ਰਗਟ ਕੀਤਾ ਹੈ।

ਉੱਘੇ ਬਾਲੀਵੁੱਡ ਅਦਾਕਾਰ ਸ਼ਤਰੂਗਨ ਨੇ ਕਿਹਾ ਉਹ ਇੱਕ ਕਾਮਯਾਬ ਮੁੱਖਮੰਤਰੀ ਤੋਂ ਇਲਾਵਾ ਬਹੁਤ ਚੰਗੀ ਇਨਸਾਨ ਵੀ ਸੀ।

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਕਿਹਾ ਅਸੀਂ ਕਦੀ ਰਾਜਨੀਤੀ ਦੀ ਚਰਚਾ ਨਹੀਂ ਕੀਤੀ ਪਰ ਸੰਗੀਤ ਅਤੇ ਕਵੀਤਾਵਾਂ ਦੀ ਚਰਚਾ ਬਹੁਤ ਕੀਤੀ ਹੈ।
ਅਕਸ਼ੇ ਕੁਮਾਰ ਲਿੱਖਦੇ ਹਨ ਉਨ੍ਹਾਂ ਨੇ ਆਪਣੇ ਕਾਰਜਕਾਲ ਵੇਲੇ ਦਿੱਲੀ ਦਾ ਬਹੁਤ ਵਿਕਾਸ ਕੀਤਾ ਸੀ।
ਬਾਲੀਵੁੱਡ ਦੇ ਉੱਘੇ ਨਿਰਦੇਸ਼ਕ ਮਧੂਰ ਭੰਡਾਰਕਰ ਵੇ ਕਿਹਾ ਉਹ ਇੱਕ ਬਹੁਤ ਵਧੀਆ ਨੇਤਾ ਸਨ ਜਿਨਾਂ ਦਾ ਦਿੱਲੀ ਦੇ ਵਿਕਾਸ 'ਚ ਵੱਡਾ ਹੱਥ ਹੈ।
ਬਾਲੀਵੁੱਡ ਅਦਾਕਾਰ ਅਤੇ ਕਾਂਗਰਸੀ ਨੇਤਾ ਉਰਮੀਲਾ ਨੇ ਵੀ ਸ਼ੀਲਾ ਦੀਕਸ਼ਿਤ ਦੀ ਮੌਤ 'ਤੇ ਕਿਹਾ ਉਹ ਹਮੇਸ਼ਾ ਆਪਣੀ ਖ਼ੂਬਸੂਰਤੀ, ਦਿਆਲੂ ਅਤੇ ਦਿਰੜ ਸਕੰਲਪ ਨਾਲ ਜਾਣੀ ਜਾਂਦੀ ਸੀ।
ਰਵੀਨਾ ਟੰਡਨ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ 'ਚ ਬਹੁਤ ਹੀ ਪੌਜ਼ੀਟਿਵ ਚੇਂਜ ਲੈਕੇ ਆਉਂਦਾ।
ਵਿਵਕੇ ਆਨੰਦ ਓਬਰਾਏ ਨੇ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ।
ਭੂਮੀ ਪਾਂਡੇਕਰ ਨੇ ਕਿਹਾ ਕਿ ਇਹ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ।
ਕਮਾਲ ਆਰ ਖ਼ਾਨ ਲਿੱਖਦੇ ਹਨ ਸ਼ੀਲਾ ਦੀਕਸ਼ਿਤ ਹਮੇਸ਼ਾ ਉਨ੍ਹਾਂ ਲੋਕਾ ਦੇ ਦਿਲ੍ਹਾਂ 'ਚ ਜ਼ਿੰਦਾ ਰਹਣਗੇ ਜਿਨ੍ਹਾਂ ਨੇ ਉਨ੍ਹਾਂ ਦੇ ਕੰਮ ਤੋਂ ਪਹਿਲਾਂ ਅਤੇ ਕੰਮ ਤੋਂ ਬਾਅਦ ਦਿੱਲੀ ਨੂੰ ਵੇਖਿਆ ਹੈ।
ਜ਼ਿਕਰਏਖ਼ਾਸ ਹੈ ਕਿ ਸ਼ੀਲਾ ਦੀਕਸ਼ਿਤ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ 'ਚ ਹੋਇਆ ਸੀ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਇਤਿਹਾਸ ਦੀ ਡਿਗਰੀ ਹਾਸਿਲ ਕੀਤੀ ਸੀ।

ABOUT THE AUTHOR

...view details