ਨਵੀਂ ਦਿੱਲੀ : ਲੋਕਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨ ਅਤੇ ਦੂਜੀ ਚੋਣ ਸੰਸਥਾਵਾਂ ਵੱਲੋਂ ਵੋਟਰ ਜਾਗਰੂਕਤਾ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਈ ਲੋਕਾਂ ਵੱਲੋਂ ਨਿਜੀ ਤੌਰ 'ਤੇ ਵੀ ਇਸ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅਮਿਤਾਭ ਬੱਚਨ ਦੇ ਫ਼ੈਨ ਨੇ ਵੋਟਰ ਜਾਗਰੂਕਤਾ ਲਈ ਲਿਖੀਆਂ 20 ਕਵਿਤਾਵਾਂ
ਦਿੱਲੀ ਦੇ ਇੱਕ ਵਪਾਰੀ ਵਿਕਾਸ ਬਾਂਸਲ ਨੇ ਵੋਟਰਾਂ ਨੂੰ ਜਾਗਰੂਕ ਅਤੇ ਪ੍ਰੇਰਤ ਕਰਨ ਲਈ 20 ਕਵਿਤਾਵਾਂ ਲਿੱਖਿਆਂ ਹਨ। ਉਨ੍ਹਾਂ ਨੇ ਕਵਿਤਾਵਾਂ ਰਾਹੀਂ ਲੋਕਸਭਾ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ 'ਚ ਵਾਧਾ ਕਰਨ ਲਈ ਇਹ ਕੋਸ਼ਿਸ਼ ਕੀਤੀ ਹੈ।
ਦਿੱਲੀ ਦੇ ਇੱਕ ਵਪਾਰੀ ਵਿਕਾਸ ਬਾਂਸਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕੀ ਉਨ੍ਹਾਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਪਹਿਲੀ ਵਾਰ ਵੋਟ ਕਰਨ ਵਾਲਿਆਂ ਨੂੰ ਪ੍ਰੇਰਤ ਕਰਨ ਲਈ 20 ਕਵਿਤਾਵਾਂ ਲਿੱਖਿਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਉਹ ਵੋਟਿੰਗ ਦਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਮਿਤਾਭ ਬੱਚਨ ਦੇ ਫ਼ੈਨ ਨੇ ਵਿਕਾਸ
ਇਸ ਤੋਂ ਪਹਿਲਾਂ ਵੀ ਵਿਕਾਸ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਲਈ 300 ਤੋਂ ਵੱਧ ਕਵਿਤਾਵਾਂ ਲਿਖ ਚੁੱਕੇ ਹਨ। ਪੇਸ਼ੇ ਤੋਂ ਵਪਾਰੀ ਵਿਕਾਸ ਬਾਂਸਲ ਦਿੱਲੀ ਵਿੱਚ ਆਪਣਾ ਕਾਰੋਬਾਰ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਅਮਿਤਾਭ ਬੱਚਨ ਦੇ ਵੱਡੇ ਪ੍ਰਸ਼ੰਸਕ ਹਨ। ਵਿਕਾਸ ਨੇ ਦੱਸਿਆ ਕਿ ਉਹ ਅਮਿਤਾਭ ਨੂੰ ਸੋਸ਼ਲ ਮੀਡੀਆ 'ਤੇ ਵੀ ਫ਼ੌਲੋ ਕਰਦੇ ਹਨ ਅਤੇ ਉਨ੍ਹਾਂ ਲਈ ਲਿਖੀਆਂ ਕਵਿਤਾਵਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਦੇ ਹਨ।