ਅਕਸ਼ੇ ਕੁਮਾਰ ਦੀ ਆਉਣਗੇ ਵੱਖਰੇ ਕਿਰਦਾਰ ਵਿੱਚ ਨਜ਼ਰ - ਨੀਰਜ ਪਾਂਡੇ
ਮਿਸ਼ਨ ਮੰਗਲ ਤੋਂ ਬਾਅਦ ਅਕਸ਼ੇ ਕੁਮਾਰ ਦੀਆ ਕਈ ਫ਼ਿਲਮਾਂ ਦੇਖਣ ਨੂੰ ਮਿਲਣ ਗਿਆ ਜਿਸ ਵਿੱਚ ਇੱਕ ਹੋਰ ਫ਼ਿਲਮ ਦਾ ਨਾਮ ਵੀ ਜੁੜ ਗਿਆ ਹੈ। ਰਿਪੋਰਟ ਅਨੁਸਾਰ ਅਕਸ਼ੇ ਪੀ ਐਮ ਮੋਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ 'ਤੇ ਫਿਲਮ ਬਣਾਉਣ ਜਾ ਰਹੇ ਹਨ ਜਿਸ ਵਿੱਚ ਅਕਸ਼ੇ ਮੁੱਖ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ।
ਮੁਬੰਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹਨ। ਅਕਸ਼ੇ ਕੁਮਾਰ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਕਰ ਰਹੇ ਹਨ। ਹਾਲ ਹੀ ਵਿੱਚ ਅਕਸ਼ੇ ਤੇ ਰੋਹਿਤ ਸ਼ੈੱਟੀ ਦੀ ਫ਼ਿਲਮ 'ਸੂਰਿਆਵੰਸ਼ੀ' ਦੀ ਸ਼ੂਟਿੰਗ ਕਰ ਰਹੇ ਹਨ। ਹੁਣ ਅੱਕੀ ਦੇ ਹੱਥਾਂ 'ਚ ਇੱਕ ਹੋਰ ਫ਼ਿਲਮ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਇੱਕ ਵਾਰ ਫਿਰ ਨੀਰਜ ਪਾਂਡੇ ਨਾਲ ਕੰਮ ਕਰਦੇ ਨਜ਼ਰ ਆਉਣਗੇ।
ਨੀਰਜ ਪਾਂਡੇ ਦੀ 'ਜੋੜੀ ਬੇਬੀ', 'ਸਪੈਸ਼ਲ 26', 'ਰੁਸਤਮ' ਵਰਗੀਆਂ ਫਿਲਮਾਂ ਵਿੱਚ ਇਕੱਠਿਆਂ ਕੰਮ ਕਰ ਚੁੱਕੇ ਹਨ। ਇਹ ਮਜ਼ਬੂਤ ਜੋੜਾ ਇੱਕ ਵਾਰ ਫਿਰ ਤੋਂ ਕੁਝ ਨਵਾਂ ਅਤੇ ਵਿਸ਼ੇਸ਼ ਲਿਆਉਣ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਕਸ਼ੇ ਅਤੇ ਨੀਰਜ ਦੀ ਜੋੜੀ ਇੱਕ ਵਾਰ ਫਿਰ ਧਮਾਕੇਦਾਰ ਫ਼ਿਲਮ ਬਣਾਉਣ ਬਾਰੇ ਸੋਚ ਰਹੇ ਹਨ। ਇਹ ਫ਼ਿਲਮ ਪ੍ਰਧਾਨ ਮੰਤਰੀ ਮੋਦੀ ਦੇ ‘ਰਾਸ਼ਟਰੀ ਸੁਰੱਖਿਆ ਸਲਾਹਕਾਰ’ ਅਜੀਤ ਡੋਵਾਲ ‘ਤੇ ਹੋਵੇਗੀ। ਇਸ ਫ਼ਿਲਮ ਵਿੱਚ ਅਕਸ਼ੇ ਅਜੀਤ ਡੋਵਾਲ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਰਿਪੋਰਟ ਦੇ ਅਨੁਸਾਰ, ਨੀਰਜ ਪਾਂਡੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਫ਼ਿਲਮ 'ਚਾਣਕਿਆ' ਦੀ ਅਜੈ ਨਾਲ ਹੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਉਸ ਤੋਂ ਬਾਅਦ ਨੀਰਜ ਆਪਣੀ ਅਗਲੀ ਫ਼ਿਲਮ ਲਈ ਅਕਸ਼ੇ ਨਾਲ ਕਰਨਗੇ। ਇਹ ਫ਼ਿਲਮ ਇੱਕ ਵੱਡਾ ਪ੍ਰੋਜੈਕਟ ਬਣੇਗੀ। ਇਸ ਦੇ ਲਈ ਅਕਸ਼ੇ ਨੇ ਆਪਣੀਆਂ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਪੂਰੀ ਕਰਨਗੇ ਤੇ ਬਾਅਦ ਵਿੱਚ ਉਹ ਇਸ ਫ਼ਿਲਮ ਤੇ ਸਾਰਾ ਧਿਆਨ ਦੇਣਗੇ। ਅਕਸ਼ੇ ਜਲਦੀ ਹੀ ਫ਼ਿਲਮ 'ਮਿਸ਼ਨ ਮੰਗਲ' ਵਿੱਚ ਨਜ਼ਰ ਆਉਣਗੇ। ਫ਼ਿਲਮ 'ਮਿਸ਼ਨ ਮੰਗਲ' 15 ਅਗਸਤ 2019 ਸੁਤੰਤਰਤਾ ਦਿਵਸ 'ਤੇ ਰਿਲੀਜ਼ ਹੋ ਰਹੀ ਹੈ। ਜਿਸ ਵਿੱਚ ਉਸਦੀ ਸਹਿ-ਅਦਾਕਾਰਾ ਵਿਦਿਆ ਬਾਲਨ, ਸੋਨਾਕਸ਼ੀ ਸਿਨਹਾ, ਟਾਪਸੀ ਪਨੂੰ ਅਤੇ ਹੋਰ ਸਿਤਾਰੇ ਵੀ ਨਜ਼ਰ ਆਉਣਗੇ।