ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਯੂਜ਼ਰਸ ਲਈ 'Secret code' ਫੀਚਰ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਪ੍ਰਾਈਵੇਟ ਚੈਟ ਨੂੰ ਲੌਕ ਲਗਾ ਸਕਣਗੇ। Secret ਕੋਡ ਫੀਚਰ ਮੈਸੇਜਿੰਗ ਐਪ ਦੇ ਮੌਜ਼ੂਦਾ ਚੈਟ ਲੌਕ ਟੂਲ 'ਤੇ ਹੀ ਕੰਮ ਕਰੇਗਾ, ਜਿਸਦੀ ਮਦਦ ਨਾਲ ਯੂਜ਼ਰਸ ਕਿਸੇ ਪ੍ਰਾਈਵੇਟ ਚੈਟ ਨੂੰ ਪਾਸਵਰਡ ਦੇ ਨਾਲ ਪ੍ਰੋਟੈਕਟ ਕਰ ਸਕਣਗੇ।
ਇਸ ਤਰ੍ਹਾਂ ਕੰਮ ਕਰੇਗਾ 'Secret code' ਫੀਚਰ: Secret ਕੋਡ ਫੀਚਰ ਦੀ ਮਦਦ ਨਾਲ ਯੂਜ਼ਰਸ ਵਟਸਐਪ ਚੈਟ ਨੂੰ ਪਾਸਵਰਡ ਦੇ ਨਾਲ ਲੌਕ ਲਗਾ ਸਕਣਗੇ। ਇਹ ਫੋਨ ਦੇ ਲੌਕ ਕੋਡ ਤੋਂ ਅਲੱਗ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੈਟ ਲੌਕ ਫੋਲਡਰ ਚੈਟ ਲਿਸਟ ਤੋਂ ਅਲੱਗ ਹੋਵੇਗਾ, ਜੋ ਪੂਰੀ ਤਰ੍ਹਾਂ ਨਾਲ Hidden ਹੋਵੇਗਾ। ਇਨ੍ਹਾਂ ਚੈਟਾਂ ਨੂੰ ਦੇਖਣ ਲਈ ਯੂਜ਼ਰਸ ਨੂੰ ਸਰਚ ਬਾਰ 'ਚ Secret ਕੋਡ ਭਰਨਾ ਹੋਵੇਗਾ। ਵਟਸਐਪ ਦੇ ਇਸ ਫੀਚਰ ਨਾਲ ਤਰੁੰਤ ਚੈਟ ਲੌਕ ਹੋ ਜਾਵੇਗੀ। ਜਦੋ ਯੂਜ਼ਰਸ ਕਿਸੇ ਚੈਟ ਨੂੰ ਦੇਰ ਤੱਕ ਪ੍ਰੈਂਸ ਕਰਦੇ ਹਨ, ਤਾਂ ਉਨ੍ਹਾਂ ਨੂੰ ਚੈਟ ਲੌਕ ਕਰਨ ਦਾ ਆਪਸ਼ਨ ਮਿਲੇਗਾ। ਇਸ ਲਈ ਸੈਟਿੰਗ 'ਚ ਜਾ ਕੇ ਤੁਹਾਨੂੰ ਚੈਟ ਲੌਕ ਕਰਨ ਦੀ ਆਪਸ਼ਨ ਲੱਭਣ ਦੀ ਲੋੜ ਨਹੀਂ ਪਵੇਗੀ।
WhatsApp Secret code Feature ਸੀਈਓ ਮਾਰਕ ਨੇ ਦਿੱਤੀ ਜਾਣਕਾਰੀ: ਮੈਟਾ ਦੇ ਸੀਈਓ ਮਾਰਕ ਨੇ ਇਸ ਫੀਚਰ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਟਸਐਪ 'ਤੇ ਚੈਟਾਂ ਨੂੰ ਲੌਕ ਕਰਨ ਲਈ 'Secret code' ਫੀਚਰ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ, ਤਾਂਕਿ ਤੁਸੀਂ ਆਪਣੀ ਚੈਟ ਨੂੰ ਪਾਸਵਰਡ ਦੇ ਨਾਲ ਲੌਕ ਕਰ ਸਕੋ। ਲੌਕ ਕੀਤੀਆਂ ਚੈਟਾਂ ਨੂੰ ਦੇਖਣ ਲਈ ਤੁਹਾਨੂੰ ਸਰਚ ਬਾਰ 'ਚ ਇੱਕ Secret ਕੋਡ ਭਰਨਾ ਹੋਵੇਗਾ। ਵਟਸਐਪ ਦਾ ਇਹ ਫੀਚਰ ਇਸ ਹਫ਼ਤੇ ਤੋਂ ਰੋਲਆਊਟ ਹੋਣਾ ਸ਼ੁਰੂ ਹੋ ਜਾਵੇਗਾ। ਇਸ ਫੀਚਰ ਨੂੰ ਆਉਣ ਵਾਲੇ ਦਿਨਾਂ 'ਚ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ।
ਵਟਸਐਪ ਕਰ ਰਿਹਾ 'ਫਿਲਟਰ ਸਟੇਟਸ ਅਪਡੇਟ' ਫੀਚਰ 'ਤੇ ਕੰਮ:ਇਸਦੇ ਨਾਲ ਹੀਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਆਪਣੇ Contacts ਦੇ ਸਟੇਟਸ ਚੈਕ ਕਰਨਾ ਤੁਹਾਡੇ ਲਈ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਜ਼ਿਆਦਾ Contacts ਹੋਣ ਕਰਕੇ ਸਾਰਿਆਂ ਦੇ ਸਟੇਟਸ ਦੇਖਣ 'ਚ ਮੁਸ਼ਕਿਲ ਹੁੰਦੀ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਵਟਸਐਪ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, Contacts ਦੇ ਸਟੇਟਸ ਹੁਣ ਵਟਸਐਪ ਯੂਜ਼ਰਸ ਨੂੰ ਚਾਰ ਸ਼੍ਰੈਣੀਆਂ 'ਚ ਨਜ਼ਰ ਆਉਣਗੇ। ਇਨ੍ਹਾਂ ਚਾਰ ਸ਼੍ਰੈਣੀਆਂ 'ਚ All, Recent, Viewed ਅਤੇ Muted ਸ਼ਾਮਲ ਹਨ। All ਸ਼੍ਰੈਣੀ 'ਚ ਵਟਸਐਪ ਯੂਜ਼ਰਸ ਸਾਰੇ ਸਟੇਟਸ ਨੂੰ ਚੈਕ ਕਰ ਸਕਦੇ ਹਨ। ਜੇਕਰ ਯੂਜ਼ਰਸ ਸਾਰੇ ਸਟੇਟਸ ਨਹੀਂ ਦੇਖਣਾ ਚਾਹੁੰਦੇ, ਤਾਂ ਉਹ ਹੋਰ ਸ਼੍ਰੈਣੀ ਨੂੰ ਚੁਣ ਸਕਦੇ ਹਨ। Recent ਸ਼੍ਰੈਣੀ 'ਚ ਯੂਜ਼ਰਸ ਨੂੰ ਉਹ ਸਟੇਟਸ ਨਜ਼ਰ ਆਉਣਗੇ, ਜੋ ਕੁਝ ਹੀ ਸਮੇਂ ਪਹਿਲਾ ਅਪਡੇਟ ਕੀਤੇ ਗਏ ਹਨ। Viewed ਸ਼੍ਰੈਣੀ 'ਚ ਉਹ ਸਟੇਟਸ ਨਜ਼ਰ ਆਉਣਗੇ, ਜੋ ਯੂਜ਼ਰਸ ਪਹਿਲਾ ਤੋਂ ਹੀ ਦੇਖ ਚੁੱਕੇ ਹਨ ਅਤੇ Muted ਸ਼੍ਰੈਣੀ 'ਚ Mute ਕੀਤੇ ਹੋਏ ਸਟੇਟਸ ਨਜ਼ਰ ਆਉਣਗੇ।