ਹੈਦਰਾਬਾਦ:ਐਲੋਨ ਮਸਕ ਨੇ ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਲਗਾਤਾਰ ਇਸ ਵਿੱਚ ਕਈ ਬਦਲਾਅ ਕੀਤੇ ਹਨ। ਮਹੀਨੇ ਪਹਿਲਾ ਐਲੋਨ ਮਸਕ ਦੀ ਕੰਪਨੀ ਨੇ ਫ੍ਰੀ ਬਲੂ ਬੈਜ ਨੂੰ ਹਟਾ ਦਿੱਤਾ ਸੀ। ਐਲੋਨ ਮਸਕ ਨੇ ਇਸ ਤੋਂ ਬਾਅਦ ਪੇਡ ਵੈਰੀਫਿਕੇਸ਼ਨ ਫੀਚਰ ਸ਼ੁਰੂ ਕਰਦੇ ਹੋਏ ਟਵਿੱਟਰ ਬਲੂ ਦੀ ਸ਼ੁਰੂਆਤ ਕੀਤੀ ਸੀ। ਹੁਣ ਐਲੋਨ ਮਸਕ ਯੂਜ਼ਰਸ ਲਈ ਇੱਕ ਹੋਰ ਫੀਚਰ ਲੈ ਕੇ ਆ ਰਹੇ ਹਨ। ਕੰਪਨੀ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਜੋ ਯੂਜ਼ਰਸ ਪ੍ਰੋਫਾਈਲ 'ਤੇ ਪੋਸਟ ਨੂੰ ਸ਼ਾਰਟ ਕਰਨ ਦੇਵੇਗੀ।
ETV Bharat / science-and-technology
Twitter As X: ਐਲੋਨ ਮਸਕ X ਯੂਜ਼ਰਸ ਲਈ ਜਲਦ ਪੇਸ਼ ਕਰ ਰਹੇ ਇੱਕ ਹੋਰ ਨਵਾਂ ਫੀਚਰ, ਹੁਣ ਯੂਜ਼ਰਸ ਪ੍ਰੋਫਾਈਲ 'ਤੇ ਪੋਸਟਾਂ ਨੂੰ ਸ਼ਾਰਟ ਕਰ ਸਕਣਗੇ - ਐਲੋਨ ਮਸਕ
ਐਲੋਨ ਮਸਕ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਲੈ ਕੇ ਆ ਰਹੇ ਹਨ। ਕੰਪਨੀ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਜੋ ਯੂਜ਼ਰਸ ਪ੍ਰੋਫਾਈਲ 'ਤੇ ਪੋਸਟ ਨੂੰ ਸ਼ਾਰਟ ਕਰਨ ਦੇਵੇਗਾ। ਨਵੇਂ ਫੀਚਰ ਅਨੁਸਾਰ, ਯੂਜ਼ਰਸ ਉਨ੍ਹਾਂ ਪੋਸਟਾਂ ਨੂੰ ਕਸਟਮਾਈਜ਼ ਕਰ ਸਕਣਗੇ, ਜੋ ਸਭ ਤੋਂ ਜ਼ਿਆਦਾ ਲਾਈਕ ਕੀਤੇ ਗਏ ਹਨ। ਕੰਪਨੀ ਨੇ ਕਿਹਾ ਹੈ ਕਿ ਉਹ ਇਸਨੂੰ ਬਿਹਤਰ ਬਣਾਉਣ ਲਈ ਇਸ ਸੁਵਿਧਾ ਨੂੰ ਵਿਕਸਿਤ ਕਰਨਾ ਜਾਰੀ ਰੱਖਣਗੇ।
X ਯੂਜ਼ਰਸ ਨੂੰ ਜਲਦ ਮਿਲੇਗਾ ਇਹ ਫੀਚਰ:X ਦੇ ਇੱਕ ਡਿਜ਼ਾਈਨਰ ਦੁਆਰਾ ਸ਼ੇਅਰ ਕੀਤੇ ਸਕ੍ਰੀਨਸ਼ਾਰਟ ਵਿੱਚ ਕਿਹਾ ਗਿਆ ਹੈ ਕਿ ਇਹ ਫੀਚਰ ਯੂਜ਼ਰਸ ਨੂੰ ਹਾਲ ਹੀ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਗਏ ਜਾਂ ਸਭ ਤੋਂ ਜ਼ਿਆਦਾ ਵਿਅਸਤ ਦੇ ਆਧਾਰ 'ਤੇ ਪੋਸਟ ਨੂੰ ਸ਼ਾਰਟ ਕਰਨ ਦੀ ਆਗਿਆ ਦੇਵੇਗਾ। ਇਸ ਟਵੀਟ ਦੇ ਜਵਾਬ ਵਿੱਚ ਮਸਕ ਨੇ ਕੰਮੈਟ ਕਰਕੇ ਕਿਹਾ ਕਿ ਇਹ ਵਧੀਆ ਰਹੇਗਾ। ਹਾਂਲਾਕਿ ਕੋਨਵੇ ਨੇ ਇਹ ਨਹੀਂ ਦੱਸਿਆਂ ਕਿ ਇਹ ਫੀਚਰ ਕਦੋ ਸ਼ੁਰੂ ਹੋਵੇਗਾ ਜਾਂ ਫਿਰ ਇਹ ਸਿਰਫ਼ X ਪ੍ਰੀਮੀਅਮ ਯੂਜ਼ਰਸ ਲਈ ਹੀ ਉਪਲਬਧ ਹੋਵੇਗਾ। ਨਵੇਂ ਫੀਚਰ ਅਨੁਸਾਰ ਯੂਜ਼ਰਸ ਉਨ੍ਹਾਂ ਪੋਸਟਾਂ ਨੂੰ ਕਸਟਮਾਈਜ ਕਰ ਸਕਣਗੇ, ਜੋ ਸਭ ਤੋਂ ਜ਼ਿਆਦਾ ਲਾਈਕ ਕੀਤੇ ਗਏ ਹਨ।
ਕੋਰਟ ਦਾ ਖ਼ਰਚਾ ਕਰਨਗੇ ਮਸਕ: ਇਸ ਤੋਂ ਇਲਾਵਾ ਕੁਝ ਦਿਨ ਪਹਿਲਾ ਐਲੋਨ ਮਸਕ ਨੇ ਆਪਣੇ ਨਵੇਂ ਐਲਾਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਅਰਬਪਤੀ ਐਲੋਨ ਮਸਕ ਨੇ ਐਲਾਨ ਕੀਤਾ ਸੀ ਕਿ 'ਐਕਸ', ਜੋ ਕਿ ਪਹਿਲਾਂ ਟਵਿੱਟਰ ਸੀ, ਹੁਣ ਉਨ੍ਹਾਂ ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗਾ, ਜਿਨ੍ਹਾਂ ਨੂੰ ਕੰਪਨੀਆਂ ਨੇ ਪਲੇਟਫਾਰਮ 'ਤੇ ਪੋਸਟਾਂ ਅਤੇ ਟਿੱਪਣੀਆਂ ਕਰਨ ਕਾਰਨ ਪਰੇਸ਼ਾਨ ਕੀਤਾ ਹੈ। ਇਸ ਤੋਂ ਇਲਾਵਾ ਇੱਕ ਟਵੀਟ ਵਿੱਚ ਤਕਨੀਕੀ ਅਰਬਪਤੀ ਨੇ ਕਿਹਾ ਸੀ, "ਇਸ ਪਲੇਟਫਾਰਮ 'ਤੇ ਕਿਸੇ ਚੀਜ਼ ਨੂੰ ਪੋਸਟ ਕਰਨ ਜਾਂ ਪਸੰਦ ਕਰਨ ਲਈ ਤੁਹਾਡੀ ਕੰਪਨੀ ਦੇ ਮਾਲਕਾਂ ਦੁਆਰਾ ਤੁਹਾਡੇ ਨਾਲ ਦੁਰਵਿਵਹਾਰ ਕੀਤੇ ਜਾਣ 'ਤੇ ਅਸੀਂ ਤੁਹਾਡੇ ਕਾਨੂੰਨੀ ਬਿੱਲਾਂ ਦਾ ਭੁਗਤਾਨ ਕਰਾਂਗੇ।" ਉਨ੍ਹਾਂ ਅੱਗੇ ਕਿਹਾ, ਖਰਚੇ ਲਈ ਕੋਈ ਸਮਾਂ ਸੀਮਾ ਨਹੀਂ ਹੈ। ਕਿਰਪਾ ਕਰਕੇ ਸਾਨੂੰ ਦੱਸੋ।' ਇਹ ਪਹਿਲੀ ਵਾਰ ਹੈ ਜਦੋਂ ਐਕਸ ਦੇ ਮਾਲਕ ਨੇ ਪਲੇਟਫਾਰਮ 'ਤੇ ਉਨ੍ਹਾਂ ਉਪਭੋਗਤਾਵਾਂ ਲਈ ਅਜਿਹਾ ਕੁਝ ਟਵੀਟ ਕੀਤਾ ਹੈ ਜਿਨ੍ਹਾਂ ਨੂੰ ਕਈ ਵਾਰ ਅਜਿਹੇ ਟਵੀਟ ਪੋਸਟ ਕਰਨ ਜਾਂ ਪਸੰਦ ਕਰਨ ਲਈ ਆਪਣੇ ਮਾਲਕਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।