ਹੈਦਰਾਬਾਦ: ਐਲੋਨ ਮਸਕ ਨੇ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿੱਤਾ ਹੈ। ਹਾਲਾਂਕਿ ਅਜੇ ਕੰਪਨੀ ਦਾ ਲੋਗੋ ਫਾਈਨਲ ਨਹੀ ਹੋਇਆ ਹੈ ਅਤੇ ਇਸਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਦਰਅਸਲ, ਮਸਕ ਨੂੰ X ਲੋਗੋ ਦੇ ਸਾਇਜ਼ ਪਸੰਦ ਨਹੀਂ ਆ ਰਹੇ ਕਿਉਕਿ ਇਹ ਥੋੜੇ ਮੋਟੇ ਹਨ। ਇੱਕ ਟਵੀਟ 'ਚ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਹੈ ਅਤੇ ਲਿਖਿਆ ਹੈ ਕਿ ਉਹ ਲੋਗੋ 'ਤੇ ਕੰਮ ਕਰ ਰਹੇ ਹਨ ਅਤੇ ਫਾਈਨਲ ਲੋਗੋ ਕੁਝ ਸਮੇਂ 'ਚ ਲਾਈਵ ਹੋਵੇਗਾ। ਇਸ ਦੌਰਾਨ X ਯੂਜ਼ਰਸ ਨੂੰ ਐਲੋਨ ਮਸਕ ਨੇ ਇੱਕ ਅਪਡੇਟ ਦਿੱਤਾ ਹੈ। X 'ਤੇ ਵੈਰੀਫਾਈਡ ਯੂਜ਼ਰਸ ਨੂੰ ਇੱਕ ਫੀਚਰ ਦਿੱਤਾ ਗਿਆ ਹੈ। ਫਿਲਹਾਲ ਇਹ ਫੀਚਰ ਸਿਰਫ਼ IOS 'ਤੇ ਮੌਜ਼ੂਦ ਹੈ। ਜਲਦ ਇਸਨੂੰ ਐਂਡਰਾਇਡ ਅਤੇ ਵੈੱਬ ਵਰਜ਼ਨ 'ਤੇ ਵੀ ਲਿਆਂਦਾ ਜਾਵੇਗਾ।
ਹੁਣ X 'ਤੇ ਵੀਡੀਓ ਨੂੰ ਕੀਤਾ ਜਾ ਸਕੇਗਾ ਡਾਊਨਲੋਡ:ਹੁਣ X 'ਤੇ ਵੈਰੀਫਾਈਡ ਯੂਜ਼ਰਸ ਵੀਡੀਓ ਨੂੰ ਡਾਊਨਲੋਡ ਕਰ ਸਕਦੇ ਹਨ। ਤੁਹਾਨੂੰ ਵੀਡੀਓ ਨੂੰ ਡਾਊਨਲੋਡ ਕਰਨ ਲਈ ਇੱਕ ਆਪਸ਼ਨ ਮਿਲੇਗਾ। ਅਜੇ ਤੱਕ X 'ਤੇ ਵੀਡੀਓ ਡਾਊਨਲੋਡ ਕਰਨ ਲਈ ਕੋਈ ਆਪਸ਼ਨ ਨਹੀਂ ਸੀ। ਪਹਿਲਾ ਜੇਕਰ ਕਿਸੇ ਨੂੰ ਕੋਈ ਵੀਡੀਓ ਡਾਊਨਲੋਡ ਕਰਨੀ ਹੁੰਦੀ ਸੀ, ਤਾਂ ਯੂਜ਼ਰਸ ਦੂਸਰੀ ਵੈੱਬਸਾਈਟ ਅਤੇ ਐਪਸ ਦਾ ਸਹਾਰਾ ਲੈਂਦੇ ਸੀ। ਪਰ ਹੁਣ ਮਸਕ ਨੇ ਇਸ ਆਪਸ਼ਨ ਨੂੰ ਐਪ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹੀ ਸਾਰੇ ਲੋਕਾਂ ਨੂੰ ਵੀ ਇਹ ਆਪਸ਼ਨ ਮਿਲੇਗਾ।