ਹੈਦਰਾਬਾਦ:Realme Narzo 60 ਸੀਰੀਜ਼ ਦੇ ਸਮਾਰਟਫੋਨ ਜਲਦ ਹੀ ਭਾਰਤ 'ਚ ਲਾਂਚ ਹੋਣ ਜਾ ਰਹੇ ਹਨ। ਕੰਪਨੀ ਨੇ ਖੁਦ ਮਾਈਕ੍ਰੋਸਾਈਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਮਾਈਕ੍ਰੋਸਾਈਟ ਨੇ ਆਪਣੇ ਲਾਂਚ ਤੋਂ ਪਹਿਲਾਂ ਹੀ ਆਉਣ ਵਾਲੇ ਸਮਾਰਟਫੋਨ ਸੀਰੀਜ਼ ਦੇ ਫੀਚਰਸ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲਾ ਨਾਰਜੋ 60 ਸੀਰੀਜ਼ 'ਚ ਉਨ੍ਹਾਂ ਯੂਜ਼ਰਸ ਲਈ ਕਾਫੀ ਸਟੋਰੇਜ ਹੋਵੇਗੀ ਜੋ ਆਪਣੇ ਸਮਾਰਟਫੋਨ ਨਾਲ ਬਹੁਤ ਸਾਰੀਆਂ ਫੋਟੋਆਂ ਕਲਿੱਕ ਕਰਦੇ ਹਨ। ਲੈਂਡਿੰਗ ਪੇਜ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਫੋਨ ਨਾਲ ਸਬੰਧਤ ਹੋਰ ਵੇਰਵੇ ਸਾਹਮਣੇ ਆਉਣਗੇ।ਕਿਹਾ ਜਾ ਰਿਹਾ ਹੈ ਕਿRealme ਅਗਲੇ ਮਹੀਨੇ ਭਾਰਤ 'ਚ ਨਵੀਂ ਸੀਰੀਜ਼ ਲਾਂਚ ਕਰ ਸਕਦੀ ਹੈ। ਰੀਅਲ ਮੀ 22 ਅਤੇ 26 ਜੂਨ ਨੂੰ ਨਵੀਂ ਸੀਰੀਜ਼ ਨਾਲ ਜੁੜੀ ਜਾਣਕਾਰੀ ਸਾਂਝੀ ਕਰੇਗੀ। Realme Narjo 60 ਸੀਰੀਜ਼ ਦੇ ਤਹਿਤ ਕੰਪਨੀ ਇੱਕ ਜਾਂ ਦੋ ਫੋਨ ਲਾਂਚ ਕਰੇਗੀ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਨਵੀਂ ਸੀਰੀਜ਼ ਨੂੰ Narzo 50 ਸੀਰੀਜ਼ ਦੇ ਉਤਰਾਧਿਕਾਰੀ ਵਜੋਂ ਲਾਂਚ ਕੀਤਾ ਜਾਵੇਗਾ।
2.5 ਲੱਖ ਤੋਂ ਵੱਧ ਫੋਟੋਆਂ ਕਰ ਸਕੋਗੇ ਸਟੋਰ:ਰੀਅਲ ਮੀ ਨੇ ਵੈੱਬਸਾਈਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਵੀਂ ਸੀਰੀਜ਼ 'ਚ 2.5 ਲੱਖ ਤੋਂ ਜ਼ਿਆਦਾ ਫੋਟੋਆਂ ਸਟੋਰ ਕੀਤੀਆ ਜਾ ਸਕਣਗੀਆਂ। ਯਾਨੀ ਇਸ 'ਚ 1TB ਤੱਕ ਦਾ ਸਟੋਰੇਜ ਆਪਸ਼ਨ ਮਿਲੇਗਾ, ਜਿਸ 'ਚ SD ਕਾਰਡ ਸਪੋਰਟ ਵੀ ਸ਼ਾਮਲ ਹੋਵੇਗਾ।